01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਾਲਾ ਜੀ ਮੰਦਰ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਸਮਾਗਮ 3 ਤੱਕ

ਬਰਨਾਲਾ, 30 ਸਤੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮ ਬਾਗ਼ ਬਾਲਾ ਜੀ ਮੰਦਿਰ ਵਿਖੇ ਨਰਾਇਣ ਸੇਵਾ ਸੰਸਥਾਨ ਬਰਨਾਲਾ ਵਲੋਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਸ਼ੀਲ ਭਾਰਤੀ ਅਤੇ ਹਰਿੰਦਰ ਵਾਲੀਆ ਨੇ ਦੱਸਿਆ ਕਿ ਇਹ ਭਾਗਵਤ ਕਥਾ 3 ਅਕਤੂਬਰ ਤੱਕ ਰੋਜ਼ਾਨਾ ਸ਼ਾਮ 6:30 ਵਜੇ ਤੋਂ ਹਰਿ ਇੱਛਾ ਤੱਕ ਕਰਵਾਈ ਜਾ ਰਹੀ ਹੈ।

ਅਜੀਤ ਡੈਸਕ 01-10-2026
ਬਰਨਾਲਾ, 30 ਸਤੰਬਰ (ਨਰਿੰਦਰ ਅਰੋੜਾ)-ਸਥਾਨਕ ਰਾਮ ਬਾਗ਼ ਬਾਲਾ ਜੀ ਮੰਦਿਰ ਵਿਖੇ ਨਰਾਇਣ ਸੇਵਾ ਸੰਸਥਾਨ ਬਰਨਾਲਾ ਵਲੋਂ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਸ਼ੀਲ ਭਾਰਤੀ ਅਤੇ ਹਰਿੰਦਰ ਵਾਲੀਆ ਨੇ ਦੱਸਿਆ ਕਿ ਇਹ ਭਾਗਵਤ ਕਥਾ 3 ਅਕਤੂਬਰ ਤੱਕ ਰੋਜ਼ਾਨਾ ਸ਼ਾਮ 6:30 ਵਜੇ ਤੋਂ ਹਰਿ ਇੱਛਾ ਤੱਕ ਕਰਵਾਈ ਜਾ ਰਹੀ ਹੈ। ਇਸ ਪਾਵਨ ਕਥਾ ਵਿਚ ਪੂਜਯ ਭਾਗਵਤ ਭਾਸਕਰ ਸਾਰਸਵਤ ਸ਼੍ਰੀ ਅਨਿਲ ਸ਼ਰਮਾ ਵਲੋਂ ਆਪਣੀ ਮਿੱਠੀ ਆਵਾਜ਼ ਦੇ ਵਿਚ ਕਥਾ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਭਗਵਾਨ ਕ੍ਰਿਸ਼ਨ ਦੀਆਂ ਲੀਲਾਵਾਂ ਦਾ ਵਰਣਨ ਕਰਦੇ ਹੋਏ ਦੁਆਪਰ ਯੁਗ, ਤਰੇਤਾ ਯੁਗ ਅਤੇ ਕਲਯੁਗ ਬਾਰੇ ਵਿਸਥਾਰ ਪੂਰਵਕ ਵਰਣਨ ਕੀਤਾ ਅਤੇ ਕਿਹਾ ਕਿ ਇਨਸਾਨ ਨੂੰ ਆਪਣੀ ਉਮਰ ਭਗਤੀ ਵਿਚ ਬਤੀਤ ਕਰਨੀ ਚਾਹੀਦੀ ਹੈ। ਇਸ ਮੌਕੇ ਪੰਡਿਤ ਗਿਰਧਾਰੀ ਲਾਲ, ਅਖਿਲੇਸ਼ ਬਾਂਸਲ, ਬਿੰਦੂ, ਰਮੇਸ਼ਵਰ ਰਾਮੂ, ਸਤੀਸ਼ ਕੁਮਾਰ, ਲਲਿਤ ਮਹਾਜਨ, ਵਰੁਣ ਬੱਤਾ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਸਦੀਪ ਸਿੰਘ ਨੇ ਰਾਜ ਪੱਧਰੀ ਕਰਾਟੇ ਮੁਕਾਬਲਿਆਂ ’ਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਬ੍ਰਿਲੀਐਟ ਸਕੂਲ ਪੱਖੋ ਕਲਾਂ ਦੇ ਪੜ੍ਹਾਈ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।