ਪਾਵਰਕਾਮ ਪੈਨਸ਼ਨਰਾਂ ਵਲੋਂ 10 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ
ਮਹਿਲ ਕਲਾਂ, 3 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਦੀਆਂ ਸਬ-ਡਵੀਜ਼ਨਾਂ ਮਹਿਲ ਕਲਾਂ ਅਤੇ ਠੁੱਲੀਵਾਲ ਦੀ ਸਾਂਝੀ ਇਕੱਤਰਤਾ ਪ੍ਰਧਾਨ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੋਲਦਿਆਂ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ, ਸੁਖਦੇਵ ਸਿੰਘ ਜਲੂਰ ਅਤੇ ਸਾਧੂ ਸਿੰਘ ਬੜੀ ਨੇ ਕਿਹਾ ਕਿ ਜੇਕਰ ਸਰਕਾਰ ਨੇ 10 ਅਕਤੂਬਰ ਤੱਕ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਮੰਚ ਦੇ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਮਹਿਲ ਕਲਾਂ, 3 ਅਕਤੂਬਰ (ਗੁਰਪ੍ਰੀਤ ਸਿੰਘ ਅਣਖੀ)-ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਦੀਆਂ ਸਬ-ਡਵੀਜ਼ਨਾਂ ਮਹਿਲ ਕਲਾਂ ਅਤੇ ਠੁੱਲੀਵਾਲ ਦੀ ਸਾਂਝੀ ਇਕੱਤਰਤਾ ਪ੍ਰਧਾਨ ਇੰਜੀਨੀਅਰ ਕੇਵਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੋਲਦਿਆਂ ਸੂਬਾ ਵਿੱਤ ਸਕੱਤਰ ਸੁਖਜੰਟ ਸਿੰਘ ਬਰਨਾਲਾ, ਸੁਖਦੇਵ ਸਿੰਘ ਜਲੂਰ ਅਤੇ ਸਾਧੂ ਸਿੰਘ ਬੜੀ ਨੇ ਕਿਹਾ ਕਿ ਜੇਕਰ ਸਰਕਾਰ ਨੇ 10 ਅਕਤੂਬਰ ਤੱਕ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਮੰਚ ਦੇ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ 23 ਸਤੰਬਰ ਦੀ ਮੀਟਿੰਗ ’ਚ ਮੰਨੀਆਂ ਮੰਗਾਂ ਲਾਗੂ ਨਾ ਹੋਣ ’ਤੇ 15 ਅਕਤੂਬਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਦਿੜ੍ਹਬਾ ਰਿਹਾਇਸ਼ ਘੇਰੀ ਜਾਵੇਗੀ ਅਤੇ ਮਸਲੇ ਹੱਲ ਨਾ ਹੋਣ ਦੀ ਸੂਰਤ ਵਿਚ 21-22 ਅਕਤੂਬਰ ਨੂੰ ਮੁਲਾਜ਼ਮ ਤਾਲਮੇਲ ਕਮੇਟੀ ਦੇ ਸੱਦੇ ’ਤੇ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਸਾਬਕਾ ਸਰਪੰਚ ਬੇਅੰਤ ਸਿੰਘ ਟੱਲੇਵਾਲ, ਜਸਵੰਤ ਸਿੰਘ ਅਤੇ ਮਲਕੀਤ ਸਿੰਘ ਹੋਰਨਾਂ ਸਾਥੀਆਂ ਸਮੇਤ ਐਸੋਸੀਏਸ਼ਨ ਛੱਡ ਕੇ ਯੂਨੀਅਨ ਵਿਚ ਸ਼ਾਮਲ ਹੋਏ। ਇਕੱਤਰਤਾ ਵਿਚ ਬਿੱਕਰ ਸਿੰਘ ਛੀਨੀਵਾਲ, ਸੁਰਤ ਰਾਮ, ਸੁਰਜੀਤ ਸਿੰਘ, ਸੀਤਾ ਸਿੰਘ ਖ਼ਿਆਲੀ, ਇੰਜੀਨੀਅਰ ਹਰਭੋਲ ਸਿੰਘ, ਦਰਸ਼ਨ ਸਿੰਘ ਸਹੌਰ, ਪਾਰਸ, ਸ਼ਿਆਮ ਸਿੰਘ, ਹਰਗੋਬਿੰਦ ਸਿੰਘ, ਸੁਖਦੇਵ ਸਿੰਘ ਖੇੜੀ, ਸ਼ਮਸ਼ੇਰ ਸਿੰਘ, ਹਰਬੰਸ ਸਿੰਘ ਹਮੀਦੀ, ਜਗਦੇਵ ਸਿੰਘ ਕੁਰੜ, ਜਗਦੇਵ ਸਿੰਘ ਸਹੌਰ, ਗੁਰਮੀਤ ਸਿੰਘ ਖੇੜੀ, ਸ਼ਮਸ਼ੇਰ ਸਿੰਘ ਹਮੀਦੀ, ਮੱਘਰ ਸਿੰਘ, ਅਵਤਾਰ ਸਿੰਘ, ਹਰਗੋਬਿੰਦ ਸਿੰਘ ਕੁਰੜ, ਸੁਰਤ ਰਾਮ ਸਿੰਘ ਗੁਰਮ, ਗੁਰਮੀਤ ਸਿੰਘ, ਹਰਮੇਲ ਸਿੰਘ ਗੋਬਿੰਦਗੜ੍ਹ, ਸੁਰਜੀਤ ਸਿੰਘ ਖ਼ਿਆਲੀ, ਹਰਬੰਸ ਸਿੰਘ ਬਾਜਵਾ, ਸਕੁੰਤਲਾ ਦੇਵੀ ਮਹਿਲ ਕਲਾਂ, ਬਲਜੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਸਵਿੱਤਰੀ ਦੇਵੀ ਆਦਿ ਹਾਜ਼ਰ ਸਨ।