04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਿੰਡ ਖੁੱਡੀ ਖ਼ੁਰਦ ਵਿਖੇ ਗੁਰਮਤਿ ਕਥਾ ਸਮਾਗਮ ਕਰਵਾਇਆ

ਹੰਡਿਆਇਆ, 3 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖੁੱਡੀ ਖ਼ੁਰਦ ਵਿਖੇ ਸੰਤ ਸਮਾਜ ਅਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਵਲੋਂ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਲਾਲ ਸਿੰਘ ਭੀਖੀ ਵਾਲਿਆਂ ਦੀ ਅਗਵਾਈ ਵਿਚ ਗੁਰਮਤਿ ਕਥਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਨਸ਼ਿਆਂ, ਪਾਖੰਡਵਾਦ ਤੇ ਡੇਰਾਵਾਦ ਤੋ ਹਟਾ ਕੇ ਗੁਰਸਿੱਖੀ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਨੌਜਵਾਨਾ ਨੂੰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰ ਕੇ ਬਾਣੀ ਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਆ ਜਾ ਰਿਹਾ ਹੈ।

ਅਜੀਤ ਡੈਸਕ 04-10-2026
ਹੰਡਿਆਇਆ, 3 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿੰਡ ਖੁੱਡੀ ਖ਼ੁਰਦ ਵਿਖੇ ਸੰਤ ਸਮਾਜ ਅਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਵਲੋਂ ਉੱਘੇ ਸਿੱਖ ਪ੍ਰਚਾਰਕ ਸੰਤ ਬਾਬਾ ਲਾਲ ਸਿੰਘ ਭੀਖੀ ਵਾਲਿਆਂ ਦੀ ਅਗਵਾਈ ਵਿਚ ਗੁਰਮਤਿ ਕਥਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਪਿੰਡ-ਪਿੰਡ ਜਾ ਕੇ ਸੰਗਤਾਂ ਨੂੰ ਨਸ਼ਿਆਂ, ਪਾਖੰਡਵਾਦ ਤੇ ਡੇਰਾਵਾਦ ਤੋ ਹਟਾ ਕੇ ਗੁਰਸਿੱਖੀ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਨੌਜਵਾਨਾ ਨੂੰ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਕਰ ਕੇ ਬਾਣੀ ਤੇ ਬਾਣੀ ਨਾਲ ਜੁੜਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਬਾਬਾ ਲਾਲ ਸਿੰਘ ਨੂੰ ਸਰਪੰਚ ਦਵਿੰਦਰ ਸਿੰਘ ਰਟੋਲ ਪ੍ਰਧਾਨ, ਖ਼ਜ਼ਾਨਚੀ ਨਿੰਦਰਜੀਤ ਸਿੰਘ, ਸੁਖਵੀਰ ਸਿੰਘ ਬੱਗਾ, ਗ੍ਰੰਥੀ ਜਰਨੈਲ ਸਿੰਘ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੂਬੇਦਾਰ ਰੂਪ ਸਿੰਘ, ਗੁਰਮੇਲ ਸਿੰਘ, ਗੁਰਜੰਟ ਸਿੰਘ, ਲਖਵੀਰ ਸਿੰਘ, ਰੂਪ ਸਿੰਘ, ਚਮਕੌਰ ਸਿੰਘ, ਨਾਜ਼ਮ ਸਿੰਘ, ਇੰਦਰ ਸਿੰਘ, ਗੋਬਿੰਦ ਸਿੰਘ ਆਦਿ ਸਮੇਤ ਸੰਗਤਾਂ ਸ਼ਾਮਿਲ ਸਨ।
ਪਿਛਲੀ ਖ਼ਬਰ ਨਿਊ ਜੈ ਮਾਤਾ ਦਾਤੀ ਕਲੱਬ ਪ੍ਰਬੰਧਕਾਂ ਨੂੰ ਵਸ਼ਿਸ਼ਟ ਪਰਿਵਾਰ ਵਲੋਂ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਅਗਲੀ ਖ਼ਬਰ ਦਲਿਤ ਪਰਿਵਾਰ ਦੇ ਨੌਜਵਾਨ ਨੂੰ ਐਮ.ਬੀ.ਬੀ.ਐਸ. ਦੀ ਪੜ੍ਹਾਈ ’ਚ ਮਿਲਿਆ ਦਾਖਲਾ, ਸਕੂਲ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।