ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ- ਐਸ.ਡੀ.ਐਮ. ਗਰਗ
ਮੂਣਕ, 7 ਅਕਤੂਬਰ (ਭਾਰਦਵਾਜ, ਸਿੰਗਲਾ)-ਝੋਨੇ ਦੀ ਖਰੀਦ ਲਈ ਅਨਾਜ ਮੰਡੀ ਮੁੂਣਕ ਸਮੇਤ ਪਿੰਡਾਂ ਦੇ 11 ਖਰੀਦ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐੱਸਡੀਐਮ ਮੂਣਕ ਰਕੇਸ਼ ਪ੍ਰਕਾਸ਼ ਗਰਗ ਵਲੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ, ਆੜ੍ਹਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੌਰਾਨ ਖਰੀਦ ਨਾਲ ਸਬੰਧਤ ਸਾਰੀਆਂ ਏਜੰਸੀਆਂ ਤੇ ਹੋਰ ਧਿਰਾਂ ਕੋਲੋਂ ਝੋਨੇ ਦੀ ਖ੍ਰੀਦ ਸਬੰਧੀ ਅਨਾਜ ਮੰਡੀਆਂ ‘ਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਐ
ਐਸ.ਡੀ.ਐਮ. ਰਕੇਸ਼ ਪ੍ਰਕਾਸ਼ ਗਰਗ ਫੂਡ ਏਜੰਸੀਆਂ ਨਾਲ ਮੀਟਿੰਗ ਕਰਦੇ ਹੋਏ। ਤਸਵੀਰ - ਵਰਿੰਦਰ ਭਾਰਦਵਾਜ
08-10-2026
ਮੂਣਕ, 7 ਅਕਤੂਬਰ (ਭਾਰਦਵਾਜ, ਸਿੰਗਲਾ)-ਝੋਨੇ ਦੀ ਖਰੀਦ ਲਈ ਅਨਾਜ ਮੰਡੀ ਮੁੂਣਕ ਸਮੇਤ ਪਿੰਡਾਂ ਦੇ 11 ਖਰੀਦ ਕੇਂਦਰਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐੱਸਡੀਐਮ ਮੂਣਕ ਰਕੇਸ਼ ਪ੍ਰਕਾਸ਼ ਗਰਗ ਵਲੋਂ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ, ਆੜ੍ਹਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ ਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਲੋੜੀਦੀਆਂ ਹਦਾਇਤਾਂ ਜਾਰੀ ਕੀਤੀਆਂ। ਮੀਟਿੰਗ ਦੌਰਾਨ ਖਰੀਦ ਨਾਲ ਸਬੰਧਤ ਸਾਰੀਆਂ ਏਜੰਸੀਆਂ ਤੇ ਹੋਰ ਧਿਰਾਂ ਕੋਲੋਂ ਝੋਨੇ ਦੀ ਖ੍ਰੀਦ ਸਬੰਧੀ ਅਨਾਜ ਮੰਡੀਆਂ ‘ਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਿਸ ਤੇ ਸਬੰਧਤ ਸਮੂਹ ਜਿੰਮੇਵਾਰ ਹਾਜ਼ਰੀਨ ਵਲੋਂ ਸੰਤੁਸ਼ਟੀ ਜ਼ਾਹਰ ਕਰਦਿਆਂ ਪ੍ਰਸ਼ਾਸ਼ਨ ਨਾਲ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਸ੍ਰੀ ਗਰਗ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਵਿਕਣ ਲਈ ਆਏ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਚੈੱਕ ਕਰਨ ਉਪਰੰਤ ਭਾਰਤ ਸਰਕਾਰ ਵੱਲੋਂ ਜਾਰੀ ਸਰਕਾਰੀ ਸਪੈਸੀਫਿਕੇਸ਼ਨ ਅਨੁਸਾਰ ਹੀ ਖਰੀਦ ਕੀਤੀ ਜਾਵੇ। ਉਹਨਾਂ ਸਕੱਤਰ ਮਾਰਕਿਟ ਕਮੇਟੀ ਮੂਣਕ ਮੋਹਿਤ ਕੁਮਾਰ ਨੂੰ ਕਿਹਾ ਕਿ ਮੇਨ ਖਰੀਦ ਮੰਡੀ ਤੇ ਪਿੰਡਾਂ ਦੇ ਕੇਂਦਰਾਂ ਚ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾ ਲਈ ਪੀਣ ਦੇ ਪਾਣੀ, ਸਫਾਈ, ਲਾਈਟਾਂ ਤੇ ਪਖਾਨਿਆ ਆਦਿ ਸੁਵਿਧਾਵਾਂ ਦੇ ਪ੍ਰਬੰਧ ਮੁਕੰਮਲ ਹੋਣੇ ਚਾਹੀਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਮੂਣਕ ਧਰਮਿੰਦਰ ਸਿੰਘ, ਏ.ਐਫ.ਐਸ.ਓ. ਜੀਵਨ ਕੁਮਾਰ, ਫੂਡ ਏਜੰਸੀ ਪਨਗਰੇਨ ਦੇ ਰਕੇਸ਼ ਕੁਮਾਰ, ਪਨਸ਼ਪ ਤੋਂ ਸੰਦੀਪ ਨੈਨ, ਸਟੈਨੋ ਗੁਰਮੇਲ ਸਿੰਘ, ਮਾਰਕੀਟ ਕਮੇਟੀ ਮੂਣਕ ਤੋਂ ਰੁਪਿੰਦਰ ਸਿੰਘ, ਵੇਅਰ ਹਾਉਸ ਤੋਂ ਇੰਸਪੈਕਟਰ ਅਲਬੇਲ ਸਿੰਘ, ਮਾਰਕਫੈਡ ਤੋਂ ਅਰਜਨ ਸਿੰਘ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਬੰਸਲ, ਟਰੱਕ ਯੂਨੀਅਨ ਤੋਂ ਸਤੀਸ਼ ਗਰਗ ਆਦਿ ਮੌਜੂਦ ਸਨ।