ਸਮਾਜ ਸੇਵੀ ਐਨ.ਆਰ.ਆਈ. ਪਰਿਵਾਰ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਰਾਸ਼ੀ ਭੇਟ
ਤਪਾ ਮੰਡੀ, 14 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਭਗਵਤੀ ਜਾਗਰਨ ਮੌਕੇ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਜਿਸ ਤਹਿਤ ਮਹੰਤ ਜਗੀਰ ਦਾਸ ਦੇ ਭਾਣਜੇ ਮਹੰਤ ਭਰਪੂਰ ਸਿੰਘ (ਆਸਟੇ੍ਰਲੀਆ ਵਾਲੇ) ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਭੇਜੀ ਗਈ 51 ਹਜ਼ਾਰ ਰੁਪਈਆਂ ਦੀ ਰਾਸ਼ੀ ਪਰਿਵਾਰਿਕ ਮੈਂਬਰਾਂ ਵਲੋਂ ਕਲੱਬ ਨੂੰ ਭੇਟ ਕੀਤੀ ਗਈ।
ਅਜੀਤ ਡੈਸਕ
16-10-2026