ਯੂਥ ਕਾਂਗਰਸ ਵਲੋਂ ਅਰੁਣ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਧਨੌਲਾ ਮੰਡੀ ਅੰਦਰ ਰੋਸ ਮੁਜ਼ਾਹਰਾ
ਧਨੌਲਾ, 16 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਵਿੰਗ ਵਲੋਂ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਸਬੰਧ ਵਿਚ ਧਨੌਲਾ ਮੰਡੀ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਸਪੁੱਤਰ ਅਤੇ ਯੂਥ ਵਿੰਗ ਦੇ ਸੀਨੀਅਰ ਆਗੂ ਅਰੁਣ ਪ੍ਰਤਾਪ ਸਿੰਘ ਨੇ ਯੂਥ ਵਿੰਗ ਦੀ ਅਗਵਾਈ ਕਰਦਿਆਂ ਸਮੁੱਚੇ ਬਾਜ਼ਾਰ ਵਿਚੋਂ ਦੀ ਰੋਸ ਮਾਰਚ ਕੱਢਿਆ।
ਅਜੀਤ ਡੈਸਕ
17-10-2026