17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸ਼ਰਧਾਲੂਆਂ ਦੀ ਬੱਸ ਮਾਈਸਰਖਾਨਾ ਮੰਦਰ ਲਈ ਰਵਾਨਾ

ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇੱਕ ਬੱਸ ਮਾਤਾ ਮਾਈਸਰਖਾਨਾ ਮੰਦਰ ਵਿਖੇ ਲਿਜਾਈ ਗਈ। ਜਿੱਥੇ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋਏ।

ਅਜੀਤ ਡੈਸਕ 17-10-2026
ਤਪਾ ਮੰਡੀ, 16 ਅਕਤੂਬਰ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਇੱਕ ਬੱਸ ਮਾਤਾ ਮਾਈਸਰਖਾਨਾ ਮੰਦਰ ਵਿਖੇ ਲਿਜਾਈ ਗਈ। ਜਿੱਥੇ ਸ਼ਰਧਾਲੂ ਵੱਡੀ ਗਿਣਤੀ ’ਚ ਨਤਮਸਤਕ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਹਰੀਸ਼ ਚੰਦਰ ਗੋਸ਼ਾ ਅਤੇ ਹੀਰਾ ਲਾਲ ਕਾਲਾ ਘੁੰਨਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਛੇਵੇਂ ਨਵਰਾਤਰੇ ਮਾਈਸਰਖਾਨਾ ਮੰਦਰ ਜਿੱਥੇ ਹਰ ਸਾਲ ਵਿਚ ਦੋ ਵਾਰ ਮੇਲਾ ਲੱਗਦਾ ਹੈ, ਬੱਸ ਸੇਵਾ ਪਿਛਲੇ 15 ਸਾਲਾਂ ਤੋਂ ਚਾਲੂ ਕੀਤੀ ਹੋਈ ਹੈ। ਇਸ ਮੌਕੇ ਸ਼ਰਧਾਲੂਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਰਧਾਲੂਆਂ ਨੇ ਮਾਈਸਰਖਾਨਾ ਮੰਦਰ ਵਿਖੇ ਪਹੁੰਚ ਕੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕੀਤੀ। ਇਸ ਮੌਕੇ ਹਾਜ਼ਰ ਹਰੀਸ਼ ਮਿੱਤਰ ਗੋਸ਼ਾ, ਭੁਪਿੰਦਰ ਭੁੱਟੋ ਲਵਿਸ਼, ਵਿਨੋਦ ਬੱਲੋ੍ਹ, ਭੂਸ਼ਨ, ਰਕੇਸ਼ ਸਿੰਗਲਾ, ਪਰਵੀਨ ਸ਼ਾਂਤ, ਗੁਰਵਿੰਦਰ ਸਿੰਘ, ਟੈਣੀ ਮੌੜ, ਪ੍ਰਦੀਪ ਕੁਮਾਰ ਤਿੱਲੀ, ਵਿਜੇ ਕੁਮਾਰ ਆਦਿ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਜਤਿੰਦਰ ਜਿੰਮੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਜਥੇਬੰਦਕ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।