ਕਾਰ ਅਤੇ ਟਰਾਲੇ ਦੀ ਟੱਕਰ ’ਚ ਕਾਰ ਚਾਲਕ ਦੀ ਮੌਤ
ਧਨੌਲਾ, 19 ਅਕਤੂਬਰ (ਜਤਿੰਦਰ ਸਿੰਘ ਧਨੌਲਾ)- ਧਨੌਲਾ-ਬਰਨਾਲਾ-ਭੱਠਲਾਂ ਟੀ-ਪੁਆਇੰਟ ਦੇ ਨਜ਼ਦੀਕ ਬਰਨਾਲੇ ਤੋਂ ਆ ਰਹੀ ਕਾਰ ਦੇ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਟਕਰਾ ਜਾਣ ਕਾਰਨ ਬਰਨਾਲੇ ਦੇ ਵਸਨੀਕ ਚਸ਼ਨ ਕੁਮਾਰ ਪੁੱਤਰ ਮੱਖਣ ਕੁਮਾਰ ਦੀ ਮੌਤ ਹੋ ਗਈ। ਜਦਕਿ ਰਾਜਪੁਰੇ ਤੋਂ ਟਰਾਈਡੈਂਟ ਗਰੁੱਪ ਦਾ ਮਾਲ ਭਰ ਕੇ ਆ ਰਹੇ ਡਰਾਈਵਰ ਅਵਤਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਦਾਮਨ ਹੇੜੀ ਰਾਜਪੁਰਾ ਦਾ ਟਰਾਲਾ ਨੁਕਸਾਨਿਆ ਗਿਆ, ਖ਼ੁਦ ਵਾਲ-ਵਾਲ ਬਚ ਗਏ।
ਅਜੀਤ ਡੈਸਕ
20-10-2026