26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਵੱਡੀ ਗਿਣਤੀ ਨਸ਼ੀਲਿਆਂ ਗੋਲੀਆਂ ਦੀ ਬਰਾਮਦਗੀ ਦੇ ਮਾਮਲੇ ’ਚੋਂ ਇਕ ਵਿਅਕਤੀ ਬਰੀ ਦੂਜੇ ਨੂੰ ਹੋਈ 10 ਸਾਲ ਦੀ ਕੈਦ ਦੀ ਸਜ਼ਾ

ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਵੱਡੀ ਗਿਣਤੀ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਇੱਕ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ, ਜਦੋਂ ਕਿ ਇੱਕ ਹੋਰ ਵਕੀਲ ਵਲੋਂ ਕੀਤੀ ਗਈ ਪੈਰਵੀ ’ਤੇ ਦੂਜੇ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ 12 ਦਸੰਬਰ 2018 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੇ ਦੌਰਾਨ ਪਿੰਡ ਕੰਧਾਰਗੜ੍ਹ ਛੰਨਾ ਦੀ ਦਾਣਾ ਮੰਡੀ ਨੇੜੇ ਮੌਜੂਦ ਸੀ ਤਾਂ ਪਿੰਡ ਸਮੁੰਦਗੜ੍ਹ ਛੰਨਾ ਵਲੋਂ ਇੱਕ ਵਿਅਕਤੀ ਆਪਣੇ ਸਿਰ ’ਤੇ ਥੈਲਾ ਚੁੱਕੀ ਆ ਰਿਹਾ ਸੀ ਪੁਲਿਸ ਪਾਰਟੀ ਨੂੰ ਵੇਖ ਕੇ ਉਹ ਥੈਲਾ ਸੁੱਟ ਕੇ ਭੱਜਣ ਲੱਗਾ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਨਾਮ ਲਖਵੀਰ ਸਿੰਘ ਵਾਸੀ ਪਿੰਡ ਸਮੁੰਦਗੜ੍ਹ ਛੰਨਾ ਦੱਸਿਆ ਪੁਲਿਸ ਨੇ ਸੁੱਟੇ ਥੈਲੇ ਵਿਚੋਂ 5000 ਗੋਲੀਆਂ ਟਰਾਮਾਡੋਲ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਉਸ ਖ਼ਿਲਾਫ਼ ਐਨ.

ਅਜੀਤ ਡੈਸਕ 26-10-2026
ਸੰਗਰੂਰ, 25 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਵੱਡੀ ਗਿਣਤੀ ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਦੇ ਇੱਕ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ, ਜਦੋਂ ਕਿ ਇੱਕ ਹੋਰ ਵਕੀਲ ਵਲੋਂ ਕੀਤੀ ਗਈ ਪੈਰਵੀ ’ਤੇ ਦੂਜੇ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ 12 ਦਸੰਬਰ 2018 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੇ ਦੌਰਾਨ ਪਿੰਡ ਕੰਧਾਰਗੜ੍ਹ ਛੰਨਾ ਦੀ ਦਾਣਾ ਮੰਡੀ ਨੇੜੇ ਮੌਜੂਦ ਸੀ ਤਾਂ ਪਿੰਡ ਸਮੁੰਦਗੜ੍ਹ ਛੰਨਾ ਵਲੋਂ ਇੱਕ ਵਿਅਕਤੀ ਆਪਣੇ ਸਿਰ ’ਤੇ ਥੈਲਾ ਚੁੱਕੀ ਆ ਰਿਹਾ ਸੀ ਪੁਲਿਸ ਪਾਰਟੀ ਨੂੰ ਵੇਖ ਕੇ ਉਹ ਥੈਲਾ ਸੁੱਟ ਕੇ ਭੱਜਣ ਲੱਗਾ ਪਰ ਪੁਲਿਸ ਪਾਰਟੀ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਨਾਮ ਲਖਵੀਰ ਸਿੰਘ ਵਾਸੀ ਪਿੰਡ ਸਮੁੰਦਗੜ੍ਹ ਛੰਨਾ ਦੱਸਿਆ ਪੁਲਿਸ ਨੇ ਸੁੱਟੇ ਥੈਲੇ ਵਿਚੋਂ 5000 ਗੋਲੀਆਂ ਟਰਾਮਾਡੋਲ ਬਰਾਮਦ ਕਰਨ ਦਾ ਦਾਅਵਾ ਕਰਦਿਆਂ ਉਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ। ਕੀਤੀ ਤਫ਼ਤੀਸ਼ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਲਾਡੀ ਵਾਸੀ ਬੀਬੀਪੁਰ ਜ਼ਿਲ੍ਹਾ ਪਟਿਆਲਾ ਨੂੰ ਵੀ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਤੇ ਅਦਾਲਤ ਨੇ ਲਾਡੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ਜਦੋਂ ਕਿ ਲਖਵੀਰ ਸਿੰਘ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪਿਛਲੀ ਖ਼ਬਰ ਸੁਨਾਮ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਸਾੜੀਆਂ ਪੰਜਾਬ ਸਰਕਾਰ ਦੀਆਂ ਅਰਥੀਆਂ ਅਗਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਪਿੰਡ ਇਕਾਈ ਬੱਲਰਾ ਨੇ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।