30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਹੈਲਪਿੰਗ ਹੈਂਡ ਐੱਨ.ਜੀ.ਓ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਮੁਫ਼ਤ ਡਾਇਲੈਸਿਸ ਸੈਂਟਰ ਅਤੇ ਅੰਨਪੂਰਨਾ ਹਾਲ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਹੈਲਪਿੰਗ ਹੈਂਡ ਐਨ. ਜੀ.

ਅਜੀਤ ਡੈਸਕ 30-11-2026
ਬਰਨਾਲਾ, 29 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਹੈਲਪਿੰਗ ਹੈਂਡ ਐਨ.ਜੀ.ਓ. ਅਤੇ ਚੈਰੀਟੇਬਲ ਸੁਸਾਇਟੀ ਰਜਿ: ਬਰਨਾਲਾ ਵਲੋਂ ਅੱਜ ਸਿਵਲ ਹਸਪਤਾਲ ਬਰਨਾਲਾ ਵਿਚ ਐਮਰਜੈਂਸੀ ਸੇਵਾਵਾਂ ਦੇ ਨੇੜੇ ਮੁਫ਼ਤ ਡਾਇਲੈਸਿਸ ਸੈਂਟਰ ਅਤੇ ਅੰਨਪੂਰਨਾ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਵਿਚ ਸਵਾਮੀ ਅੰਮ੍ਰਿਤਾਨੰਦ ਜੀ ਮਹਾਰਾਜ , ਸਵਾਮੀ ਰਾਮਤੀਰਥ ਜੀ ਮਹਾਰਾਜ ਅਤੇ ਮਹੰਤ ਰਣਪ੍ਰੀਤ ਸਿੰਘ ਰਾਏ ਗੰਡੇਵਾਲ ਦੇ ਮਾਰਗਦਰਸ਼ਨ ਵਿਚ ਪੂਜਨੀਕ ਪੰਡਿਤ ਰਾਕੇਸ਼ ਕੁਮਾਰ ਗੌੜ ਅਤੇ ਪੰਡਿਤ ਲਵਿਸ਼ ਕੁਮਾਰ ਗੌੜ ਵਲੋਂ ਭੂਮੀ ਪੂਜਨ ਕਰਵਾਇਆ ਗਿਆ। ਇਸ ਮੌਕੇ ਦੀਪਕ ਬਾਂਸਲ ਸੋਨੀ, ਸੁਰਿੰਦਰ ਕੁਮਾਰ ਮਿੱਤਲ, ਕਪਿਲ ਮਿੱਤਲ, ਅਰੁਣ ਕੁਮਾਰ ਭਦੌੜ, ਰਾਜੇਸ਼ ਕਾਂਸਲ, ਲੋਕੇਸ਼ ਕੁਮਾਰ, ਸ਼ਸ਼ੀ ਚੋਪੜਾ, ਵਿਜੇ ਕੁਮਾਰ ਭਦੌੜ, ਮਾ. ਕਾਂਤੀ ਸਰੂਪ, ਤ੍ਰਿਲੋਕੀ ਨਾਥ, ਰਵਿੰਦਰਜੀਤ ਸਿੰਘ ਬਿੰਦੀ, ਸਤਪਾਲ ਗਰਗ, ਰਵਿੰਦਰ ਮਿੱਠੂ, ਹੇਮੰਤ ਬਾਂਸਲ ਲੱਡੂ, ਵਰੁਣ ਭਾਰਤੀ, ਰਣਜੀਤ ਸਿੰਘ ਚੀਮਾ, ਕ੍ਰਿਸ਼ਨ ਬਾਂਸਲ, ਸੋਮਨਾਥ ਸਹੌਰੀਆ, ਹਿਮਾਂਸ਼ੂ ਬਾਂਸਲ, ਸ਼ਵਿੰਦਰ ਬਾਂਸਲ, ਕਮਲ ਸ਼ਰਮਾ, ਵਿਨੋਦ ਸ਼ਰਮਾ, ਰਾਕੇਸ਼ ਬਾਂਸਲ, ਸੰਜੀਵ ਕੁਮਾਰ, ਸੀਤਾ ਰਾਮ ਅਤੇ ਦੀਵਾਨ ਚੰਦ ਨੇ ਪੂਜਾ-ਅਰਚਨਾ ਕੀਤੀ ਅਤੇ ਨੀਂਹ ਪੱਥਰ ਰੱਖਿਆ। ਸਮਾਜ ਸੇਵੀ ਦੀਪਕ ਬਾਂਸਲ ਸੋਨੀ ਅਤੇ ਕਪਿਲ ਮਿੱਤਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਵਿਚ ਭੂਮੀ ਪੂਜਨ ਅਤੇ ਨੀਂਹ ਪੱਥਰ ਰੱਖ ਕੇ ਮੁਫ਼ਤ ਡਾਇਲੈਸਿਸ ਸੈਂਟਰ ਅਤੇ ਅੰਨਪੂਰਨਾ ਹਾਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ਵਿਚ ਹਰ ਲੋੜਵੰਦ ਨੂੰ ਮੁਫ਼ਤ ਡਾਇਲੈਸਿਸ ਦੀ ਸਹੂਲਤ ਮਿਲੇਗੀ ਅਤੇ ਸਿਵਲ ਹਸਪਤਾਲ ਬਰਨਾਲਾ ਵਿਚ ਜਿੰਨੇ ਵੀ ਮਰੀਜ਼ ਜਾਂ ਉਨ੍ਹਾਂ ਦੇ ਵਾਰਸ ਹੋਣਗੇ, ਉਨ੍ਹਾਂ ਲਈ ਹਰ ਰੋਜ਼ ਅੰਨਪੂਰਨਾ ਹਾਲ ਵਿਚ ਭੋਜਨ ਤਿਆਰ ਕਰਕੇ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਕੇ ਕਿਸਾਨ ਕਮਾ ਰਹੇ ਨੇ ਲੱਖਾਂ ਰੁਪਏ ਤੇ ਵਾਤਾਵਰਨ ਦੀ ਸੁਰੱਖਿਆ-ਏ.ਡੀ.ਸੀ. ਬੇਦੀ ਕਿਸਾਨ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਿੰਡ ਜਗਜੀਤਪੁਰਾ ਵਿਖੇ ਜਥੇਬੰਦੀ ’ਚ ਵਿਅਕਤੀ ਕੀਤੇ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।