06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜਦੋਂ ਬੱਚਾ ਗੁਸੈਲ ਹੋਵੇ?

ਜਦੋਂ ਬੱਚਾ ਗੁਸੈਲ ਹੋਵੇ?

ਅਜੀਤ ਡੈਸਕ 06-08-2026

ਵਧਦੀ ਉਮਰ ਦੇ ਨਾਲ ਬੱਚੇ ਦੀ ਮਾਨਸਿਕ ਲੋੜਾਂ ਵੀ ਵਧਦੀਆਂ ਹਨ ਅਤੇ ਉਹ ਚਾਹੁੰਦਾ ਹੈ ਕਿ ਉਹ ਆਪਣੇ-ਆਪ ਕੰਮ ਕਰਕੇ ਅਨੁਭਵ ਪ੍ਰਾਪਤ ਕਰੇ। ਦੂਸਰੇ ਪਾਸੇ ਮਾਂ-ਬਾਪ ਉਸ ਨੂੰ ਆਪਣੇ ਕੰਟਰੋਲ ਵਿਚ ਰੱਖਣ ਲਈ ਉਸ ਤੋਂ ਇਕ ਵਿਸੇਸ਼ ਤਰ੍ਹਾਂ ਦੇ ਆਚਰਣ ਦੀ ਉਮੀਦ ਰੱਖਦੇ ਹਨ। ਜਦੋਂ ਕਦੀ ਬੱਚੇ ਨੂੰ ਰੋਕਿਆ-ਟੋਕਿਆ ਅਤੇ ਮਨਾਂ ਕੀਤਾ ਜਾਂਦਾ ਹੈ, ਬੱਚਾ ਗੁੱਸੇ ਹੋ ਜਾਂਦਾ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁੱਸੇ ਨਾਲ ਬੱਚੇ ਦਾ ਖੂਨ ਉਬਲਦਾ ਹੈ। ਗੁੱਸਾ ਬੱਚੇ ਦੇ ਸਿੱਖਣ ਦੀ ਸ਼ਕਤੀ ਨੂੰ ਵੀ ਨਸ਼ਟ ਕਰਦਾ ਹੈ। ਜਿਉਂ-ਜਿਉਂ ਉਸ 'ਤੇ ਰੋਕ ਲਗਾਈ ਜਾਂਦੀ ਹੈ ਤਿਉਂ-ਤਿਉਂ ਉਹ ਗੁੱਸੇ ਦਾ ਸਹਾਰਾ ਲੈਣ ਲੱਗਦਾ ਹੈ ਅਤੇ ਸੁਭਾਅ ਤੋਂ ਜ਼ਿੱਦੀ ਅਤੇ ਚਿੜਚਿੜਾ ਹੋ ਜਾਂਦਾ ਹੈ।
ਅਜਿਹੇ 'ਚ ਗੁੱਸੇ ਦੇ ਕਾਰਨਾਂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਬੱਚੇ 'ਚ ਗੁੱਸੇ ਦੀ ਭਾਵਨਾ ਪੈਦਾ ਹੋਣ ਦਾ ਮੁੱਖ ਕਾਰਨ ਗਿਆਨ ਦੀ ਘਾਟ ਹੈ। ਉਹ ਇਹ ਨਹੀਂ ਸਮਝਦਾ ਕਿ ਜਿਸ ਗੱਲ ਲਈ ਉਸ ਨੂੰ ਰੋਕਿਆ ਜਾ ਰਿਹਾ ਹੈ, ਉਹ ਉਸ ਦੇ ਲਈ ਕਿੰਨੀ ਖ਼ਤਰਨਾਕ ਹੈ।
ਉਹ ਕੁਝ ਮਿਥਾਂ ਨੂੰ ਧਾਰਨਾ ਬਣਾ ਲੈਂਦਾ ਹੈ ਅਤੇ ਸਭ ਨੂੰ ਆਪਣਾ ਵਿਰੋਧੀ ਮੰਨਣ ਲਗਦਾ ਹੈ।
ਜੋ ਮਾਤਾ-ਪਿਤਾ ਆਪਣੇ ਬੱਚੇ ਦੇ ਗੁੱਸੇ ਅਤੇ ਜ਼ਿੱਦ ਨੂੰ ਹੱਲ ਕਰਨਾ ਚਾਹੁੰਦੇ  ਹਨ, ਉਹ ਬਹੁਤ ਠੰਢੇ ਸੁਭਾਅ ਤੇ ਸਾਵਧਾਨੀ ਨਾਲ ਬੱਚੇ ਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਗੁੱਸਾ ਕਰਨਾ ਠੀਕ ਨਹੀਂ, ਨਾਲ ਹੀ ਉਸ ਨੂੰ ਦੱਸਣ ਕਿ ਉਸ ਨੂੰ ਕਿਸ ਲਈ ਰੋਕਿਆ ਜਾਂਦਾ ਹੈ।
ਜੇਕਰ ਬੱਚਾ ਗੁੱਸਾ ਜਾਂ ਜ਼ਿੱਦ ਕਰੇ ਤਾਂ ਤੁਸੀਂ ਨਿਰਾਸ਼ ਨਾ ਹੋਵੋ, ਸਮਝਦਾਰੀ ਨਾਲ ਪੇਸ਼ ਆਓ ਅਤੇ ਗੁੱਸਾ ਪੈਦਾ ਕਰਨ ਵਾਲੀ ਸਥਿਤੀਆਂ ਤੋਂ ਬੱਚੇ ਨੂੰ ਦੂਰ ਲੈ ਜਾਓ।
ਇਸ ਤੋਂ ਇਲਾਵਾ ਬੱਚੇ 'ਚ ਉਤਸ਼ਾਹ, ਹਾਸਾ-ਮਜ਼ਾਕ ਅਤੇ ਪ੍ਰਸੰਨਤਾ ਦੀ ਪ੍ਰਵਿਰਤੀ ਵਿਕਸਿਤ ਹੋਵੇ, ਅਜਿਹਾ ਯਤਨ ਵੀ ਕਰੋ। ਬੱਚੇ ਨੂੰ ਸਨਮਾਨ ਅਤੇ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਦੇਣ ਨਾਲ ਵੀ ਗੁੱਸਾ ਘੱਟ ਹੋ ਜਾਂਦਾ ਹੈ। ਬੱਚੇ ਨੂੰ ਚੰਗੇ ਗੁਣਾਂ ਦੀ ਵਾਰ-ਵਾਰ ਪ੍ਰਸੰਸਾ ਕਰਨ ਨਾਲ ਵੀ ਬੱਚੇ ਦੇ ਮਨ ਵਿਚੋਂ ਗੁੱਸੇ ਅਤੇ ਜ਼ਿੱਦ ਨੂੰ ਦੂਰ ਕੀਤਾ ਜਾ ਸਕਦਾ ਹੈ।
ਯਾਦ ਰੱਖੋ ਬੱਚੇ ਦੀਆਂ ਬੁਰੀਆਂ ਆਦਤਾਂ ਨੂੰ ਪਿਆਰ ਅਤੇ ਸਾਵਧਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਜਲਦਬਾਜ਼ੀ ਅਤੇ ਦਬਾਅ ਦੁਆਰਾ ਬੱਚੇ ਸੁਧਰਦੇ ਨਹੀਂ, ਬਲਕਿ ਹੋਰ ਵਿਗੜਦੇ ਹਨ। ਇਸੇ ਤਰ੍ਹਾਂ ਕੁੱਟਣਾ-ਮਾਰਨਾ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ।

ਪਿਛਲੀ ਖ਼ਬਰ ਆਕਰਸ਼ਨ ਵਧਾਉਂਦਾ ਹੈ ਸਾੜੀ ਪਹਿਨਣ ਦਾ ਸਲੀਕਾ ਅਗਲੀ ਖ਼ਬਰ ਪਰਵਲ ਦੇ ਵਿਭਿੰਨ ਪਕਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।