01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਘਰ 'ਚ ਕਿਵੇਂ ਵਾਲਾਂ ਨੂੰ ਰੰਗ ਕਰੀਏ

ਘਰ 'ਚ ਕਿਵੇਂ ਵਾਲਾਂ ਨੂੰ ਰੰਗ ਕਰੀਏ

ਅਜੀਤ ਡੈਸਕ 01-10-2026

ਅੱਜਕਲ੍ਹ ਵਾਲਾਂ ਨੂੰ  ਰੰਗਣਾ ਇਕ ਫੈਸ਼ਨ ਬਣ ਗਿਆ ਹੈ, ਪਹਿਲਾਂ ਚਿੱਟੇ ਵਾਲਾਂ ਨੂੰ  ਕਾਲਾ ਕਰਨ ਲਈ ਕਲਰ ਕੀਤਾ ਜਾਂਦਾ ਸੀ, ਪਰ ਹੁਣ ਨੌਜਵਾਨ ਫੈਸ਼ਨ ਦੇ ਲਈ ਕਾਲੇ ਵਾਲਾਂ ਨੂੰ  ਗਲੈਮਰ ਲੁਕ ਦੇਣ ਲਈ ਸਫੇਦ ਰੰਗਤ ਦੇ ਰਹੇ ਹਨ | ਉਂਜ ਵਾਲਾਂ ਨੂੰ  ਰੰਗਣਾ ਕੋਈ ਬੁਰਾਈ ਨਹੀਂ ਹੈ ਪਰ ਜੇਕਰ ਕੈਮੀਕਲ ਉਤਪਾਦਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਕੀਤੀ ਜਾਵੇ ਤਾਂ ਵਾਲ ਝੜਨ, ਖਾਰਸ਼-ਖੁਜਲੀ ਦੇ ਨਾਲ ਹੀ ਵਾਲਾਂ ਦੀਆਂ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਭਾਵ ਸਿਹਤ ਨੂੰ  ਨੁਕਸਾਨ ਪਹੁੰਚ ਸਕਦਾ ਹੈ | ਵਾਲਾਂ ਨੂੰ  ਰੰਗਣ ਨਾਲ ਤੁਸੀਂ ਨੌਜਵਾਨ ਦਿਖਾਈ ਦੇਣ ਲੱਗਦੇ ਹੋ ਭਾਵ ਤੁਹਾਡੀ ਸੁੰਦਰਤਾ ਵਿਚ ਨਿਖਾਰ ਆਉਂਦਾ ਹੈ | ਤੁਹਾਨੂੰ ਵਾਲਾਂ ਨੂੰ  ਰੰਗਣ ਦੇ ਨਾਲ ਉਸ ਦੇ ਨੁਕਸਾਨ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਵਾਲਾਂ ਨੂੰ  ਰੰਗਣ ਵੇਲੇ ਕੁਝ ਸਾਵਧਾਨੀਆਂ ਵੀ ਜ਼ਰੂਰ ਅਪਨਾਉਣੀਆਂ ਚਾਹੀਦੀਆਂ ਹਨ, ਕਿਉਂਕਿ ਹੇਅਰ ਕਲਰ ਅਤੇ ਡਰਾਈ ਤੁਹਾਡੇ ਵਾਲਾਂ ਨੂੰ  ਡਰਾਈ ਅਤੇ ਡੈਮੇਜ਼ ਕਰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ |

ਆਂਵਲਾ ਮਹਿੰਦੀ ਪਾਊਡਰ 'ਚ ਮਿਲਾਇਆ ਜਾ ਸਕਦਾ ਹੈ | ਹਾਲਾਂਕਿ ਮਹਿੰਦੀ ਸਫੇਦ ਵਾਲਾਂ ਨੂੰ  ਲਾਲ ਰੰਗ ਦਿੰਦੀ ਹੈ ਪਰ ਇਹ ਕਾਲੇ ਵਾਲਾਂ ਨੂੰ  ਰੰਗ ਨਹੀਂ ਦਿੰਦੀ | ਜੇਕਰ ਤੁਸੀਂ ਮਹਿੰਦੀ ਨਾਲ ਵਾਲਾਂ ਨੂੰ  ਰੰਗਣਾ ਚਾਹੁੰਦੇ ਹੋ ਤਾਂ 2 ਤੋਂ 3 ਕੱਪ ਪਾਣੀ 'ਚ ਰਾਤ ਭਰ ਸੁੱਕਾ ਆਂਵਲਾ ਭਿਉਂ ਕੇ ਰੱਖ ਦਿਓ | ਅਗਲੀ ਸਵੇਰ ਆਂਵਲਾ ਪਾਣੀ 'ਚੋਂ ਕੱਢ ਲਓ ਅਤੇ ਪਾਣੀ ਡੋਲ੍ਹ ਦਿਓ | ਆਂਵਲਾ ਪੀਸ ਲਓ | ਮਹਿੰਦੀ ਪਾਊਡਰ 'ਚ ਆਂਵਲਾ ਅਤੇ ਚਾਰ ਛੋਟੇ ਚਮਚ ਨਿੰਬੂ ਦਾ ਰਸ ਅਤੇ ਕਾਫੀ ਪਾਊਡਰ ਦੋ ਕੱਚੇ ਆਂਡੇ, ਦੋ ਚਮਚ ਤੇਲ ਅਤੇ ਬਰਾਬਰ ਮਾਤਰਾ 'ਚ ਆਂਵਲੇ ਦਾ ਪਾਣੀ ਮਿਲਾਓ | ਦੋ ਤੋਂ ਤਿੰਨ ਘੰਟੇ ਲਈ ਪੇਸਟ ਅਲੱਗ ਰੱਖੋ ਅਤੇ ਫਿਰ ਪੂਰੇ ਵਾਲਾਂ 'ਚ ਇਸ ਤਰ੍ਹਾਂ ਲਗਾਓ ਕਿ ਸਾਰੇ ਵਾਲ ਕਲਰ ਹੋ ਜਾਣ | ਘੱਟ ਤੋਂ ਘੱਟ ਦੋ ਘੰਟੇ ਬਾਅਦ ਵਾਲਾਂ ਨੂੰ  ਸਾਦੇ ਪਾਣੀ ਨਾਲ ਧੋ ਲਓ |
ਇਹ ਯਕੀਨੀ ਬਣਾਓ ਕਿ ਮਹਿੰਦੀ ਪਾਊਡਰ ਚੰਗੀ ਗੁਣਵੱਤਾ ਵਾਲਾ ਗੂੜੇ ਹਰੇ ਰੰਗ ਦਾ ਹੋਣਾ ਚਾਹੀਦਾ ਹੈ | ਸਾਨੂੰ ਵਾਲਾਂ ਦੀ ਸਿਹਤ ਨੂੰ  ਚੰਗਾ ਰੱਖਣ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ  ਦੂਰ ਕਰਨ ਲਈ ਮਹਿੰਦੀ ਦੇ ਨਾਲ ਆਂਵਲਾ ਬ੍ਰਹਮਾਈ, ਭੁੰਗਰਾਜੇ, ਬੇਲੇ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ | ਤੁਸੀਂ ਮਹਿੰਦੀ ਦਾ ਪ੍ਰੀਖਣ ਰੰਗ ਅਤੇ ਉਸ ਦੀ ਖਾਸ ਖ਼ੁਸ਼ਬੂ ਤੋਂ ਕਰ ਸਕਦੇ ਹੋ | ਮਹਿੰਦੀ ਲਗਾਉਣ ਲਈ ਆਪਣੇ ਮੋਢੇ 'ਤੇ ਤੌਲੀਆ ਪਾਓ ਅਤੇ ਰਬੜ ਦੇ ਦਸਤਾਨੇ ਪਹਿਨੋ | ਵਾਲਾਂ ਨੂੰ  ਕਈ ਭਾਗਾਂ ਵਿਚ ਵੰਡ ਕੇ ਟੇਲ ਕੋਂਬ ਦੀ ਵਰਤੋਂ ਕਰੋ | ਦੋਵੇਂ ਪਾਸਿਆਂ 'ਤੇ ਮਹਿੰਦੀ ਲਗਾਓ ਅਤੇ ਪੂਰੇ ਵਾਲਾਂ ਨੂੰ  ਕਲਰ ਕਰੋ, ਜਦੋਂ ਤੱਕ ਇਹ ਸਿਰ ਦੇ ਚਾਰੇ ਪਾਸੇ ਨਾ ਲੱਗ ਜਾਵੇ ਤਦ ਤੱਕ ਮਹਿੰਦੀ ਠੀਕ ਢੰਗ ਨਾਲ ਲਗਾਓ ਅਤੇ ਇਸ ਤੋਂ ਬਾਅਦ ਸਿਰ 'ਤੇ ਇਕ ਪਲਾਸਟਿਕ ਦੀ ਸ਼ਾਵਰ ਟੋਪੀ ਪਹਿਨੋ |
ਮਹਿੰਦੀ ਦੇ ਮੁੱਖ ਲਾਭਾਂ 'ਚੋਂ ਇਕ ਪ੍ਰਭਾਵਸ਼ਾਲੀ ਕੰਡੀਸ਼ਨਰ ਹੈ, ਜੋ ਵਾਲਾਂ ਨੂੰ  ਸੁਰੱਖਿਆ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ | ਦੂਸਰੇ ਸ਼ਬਦਾਂ ਵਿਚ ਮਹਿੰਦੀ ਮਰ ਚੁੱਕੇ ਵਾਲਾਂ ਨੂੰ  ਵੀ ਤੰਦਰੁਸਤ ਕਰਨ ਅਤੇ ਖੋਪੜੀ ਦਾ ਕੁਦਰਤੀ ਸੰਤੁਲਿਤ ਠੀਕ ਕਰਨ ਲਈ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ | ਇਸ 'ਚ ਇਕ-ਇਕ ਵਾਲ ਨੂੰ  ਕੋਟਿੰਗ ਕਰਨ ਦੀ ਸਮਰੱਥਾ ਹੈ, ਇਹ ਨਾਲ ਹੀ ਵਾਲਾਂ ਨੂੰ  ਤਾਕਤ, ਮੋਟਾਈ ਪ੍ਰਦਾਨ ਕਰਦੀ ਹੈ | ਇਹ ਇਕ ਸ਼ਕਤੀਸ਼ਾਲੀ ਕੁਦਰਤੀ ਕੁਲੀਂਜਰ ਵੀ ਹੈ | ਇਹ ਵਾਲਾਂ ਦਾ ਕੁਦਰਤੀ ਸੰਤੁਲਿਨ ਨੂੰ  ਗੁਆਏ ਬਿਨਾਂ ਉਸ ਨੂੰ  ਸਾਫ਼ ਕਰਦਾ ਹੈ | ਇਹ ਵਾਲਾਂ ਨੂੰ  ਤੰਦਰੁਸਤ, ਸਾਫ਼ ਅਤੇ ਚਮਕਦਾਰ ਅਤੇ ਸੰਭਾਲਣ ਵਿਚ ਆਸਾਨ ਬਣਾਉਂਦਾ ਹੈ | ਵਾਲਾਂ ਨੂੰ  ਰੰਗਣ ਵੇਲੇ ਕੁਝ ਸਾਵਧਾਨੀਆਂ ਜ਼ਰੂਰੀ ਹੁੰਦੀਆਂ ਹਨ |
ਜੇਕਰ ਤੁਸੀਂ ਘਰ ਵਿਚ ਪਰਮਾਨੈਂਟ ਜਾਂ ਸੈਮੀ-ਪਰਮਾਨੈਂਟ ਕਲਰ ਕਰ ਰਹੇ ਹੋ ਤਾਂ ਇਨ੍ਹਾਂ ਮਹੱਤਵਪੂਰਨ ਬਿੰਦੂਆਂ ਨੂੰ  ਧਿਆਨ 'ਚ ਰੱਖਿਆ ਜਾਣਾ ਚਾਹੀਦਾ ਹੈ |
1. ਅੱਖਾਂ ਨੂੰ  ਕਲਰ ਏਜੇਂਟੋ ਤੋਂ ਬਚਾਉਣਾ ਚਾਹੀਦਾ ਹੈ | 2. ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ |
ਜੇਕਰ ਤੁਸੀਂ ਵਾਲਾਂ ਨੂੰ  ਆਪਣੇ ਆਪ ਰੰਗ ਰਹੇ ਹੋ ਤਾਂ ਇਨ੍ਹਾਂ ਨਿਰਦੇਸ਼ਾਂ ਨੂੰ  ਧਿਆਨ ਨਾਲ ਪੜ੍ਹੋ | 1. ਕਲਰਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਕੰਡੀਸ਼ਨਰ ਦੀ ਵਰਤੋਂ ਕਰੋ | 2. ਆਪਣੇ ਵਾਲਾਂ ਨੂੰ  ਕਲਰ ਅਤੇ ਸਟੇ੍ਰਟਨਿੰਗ ਇਕ ਹੀ ਸਮੇਂ ਨਾ ਕਰੋ, ਦੋ ਪ੍ਰਤੀਕਿਰਿਆਵਾਂ ਦੇ ਵਿਚ ਘੱਟ ਤੋਂ ਘੱਟ ਛੇ ਹਫ਼ਤੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ | 3. ਧੁੱਪ ਰੰਗਾਂ ਨੂੰ  ਪ੍ਰਭਾਵਿਤ ਕਰ ਸਕਦੀ ਹੈ | ਇਸ ਲਈ ਧੁੱਪ 'ਚ ਵਾਲਾਂ ਨੂੰ  ਦੁਪੱਟੇ ਨਾਲ ਕਵਰ ਕਰਕੇ ਸੁਰੱਖਿਅਤ ਰੱਖੋ | 4. ਜੇਕਰ ਤੁਸੀਂ ਆਪਣੇ ਵਾਲਾਂ ਨੂੰ  ਕਲਰ ਕਰਵਾਉਣ ਪਹਿਲੀ ਵਾਰ ਜਾ ਰਹੇ ਹੋ ਤਾਂ ਬਿਊਟੀ ਸੈਲੂਨ 'ਚ ਕਰਵਾਉਣਾ ਇਕ ਚੰਗਾ ਵਿਚਾਰ ਹੈ, ਕਿਉਂਕਿ ਇਸ ਤਰ੍ਹਾਂ ਤੁਸੀਂ ਵਾਲ ਰੰਗਣ ਦੀ ਪ੍ਰਕਿਰਿਆ ਨੂੰ  ਦੇਖ ਅਤੇ ਸਮਝ ਸਕਦੇ ਹੋ | 5. ਅਮੋਨਿਆ ਫ੍ਰੀ ਕਲਰੇਂਟ ਦੀ ਵਰਤੋਂ ਕਰਨਾ ਸਭ ਤੋਂ ਚੰਗਾ ਹੁੰਦਾ ਹੈ | 6. ਜੇਕਰ ਤੁਸੀਂ ਕੈਮੀਕਲ ਕਲਰੇਂਟ ਦੀ ਵਰਤੋਂ ਕੀਤੀ ਹੈ ਤਾਂ ਤੁਰੰਤ ਬਾਅਦ ਮੇਂਹਦੀ ਕੰਡੀਸ਼ਨਿੰਗ ਦੀ ਵਰਤੋਂ ਤੋਂ ਬਚੋ |

ਪਿਛਲੀ ਖ਼ਬਰ 'ਪੰਜਾਬੀ ਸੱਭਿਆਚਾਰ ਦੀ ਬੇਬੇ ਬੋਹੜ' : ਡਾ. ਕਮਲਜੀਤ ਕੌਰ ਸਿੱਧੂ ਅਗਲੀ ਖ਼ਬਰ ਬੂਟੇ ਲਗਾਓ ਪਰ ਉਨ੍ਹਾਂ ਦੀ ਦੇਖ-ਭਾਲ ਵੀ ਕਰੋ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।