05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਬਾਲ ਗੀਤ ਖੇਡ ਦਾ ਮੈਦਾਨ

ਅਜੀਤ ਡੈਸਕ 30-05-2026

* ਜਸਵੀਰ ਸਿੰਘ ਭਲੂਰੀਆ *

ਖੇਡ ਦਾ ਮੈਦਾਨ ਬੱਚਿਓ ਪੁਕਾਰਦਾ
ਆਜੋ ਮੇਰੇ ਬੱਚਿਓ ਸੈਨਤਾਂ ਹੈ ਮਾਰਦਾ

ਐਹੋ ਜਿਹੇ ਥੋਨੂੰ ਮੈਂ ਗੁਣ ਦੇਵਾਂਗਾ
ਅਣਮੁੱਲੇ ਥੋਨੂੰ ਚੁਣ ਚੁਣ ਦੇਵਾਂਗਾ

ਥੋਡੇ ਲਈ ਮੈਂ ਕਰ ਰੱਖਿਆ ਤਿਆਰ ਹੈ,
ਤੰਦਰੁਸਤ ਨਰੋਈ ਸਿਹਤ ਦਾ ਭੰਡਾਰ ਹੈ

ਰੋਗ ਨਹੀਂ ਰਹਿਣੇ ਰਹੂਗੀ ਅਰੋਗਤਾ
ਪੜ੍ਹਨ ਤੇ ਖੇਡਣ ਦੀ ਵਧ ਜਾਊ ਯੋਗਤਾ

ਸੁੰਦਰ ਸਰੀਰ, ਸੋਹਣੀ ਡੌਲਡੀਲਤਾ
ਜਿੱਤ, ਹਾਰ ਲਈ ਦੇਵਾਂਗਾ ਸਹਿਣਸ਼ੀਲਤਾ

ਕਿਤੋਂ ਵੀ ਹੋਰ ਮਿਲਣ ਨਾ ਇਹ ਦੌਲਤਾਂ
ਛੇਤੀ ਆਊ ਰੱਜਵੀਆਂ ਦਿਊਂ ਸ਼ੁਹਰਤਾਂ

ਪਹਿਲਾਂ ਆਓ ਅਤੇ ਪਹਿਲਾਂ ਪਾਓ ਬਈ
'ਭਲੂਰੀਆ' ਕਹੇ ਸਮਾਂ ਨਾ ਗਵਾਓ ਬਈ।

-ਪਿੰਡ ਭਲੂਰ, ਜ਼ਿਲ੍ਹਾ ਮੋਗਾ।
ਮੋਬਾਈਲ : 99159-95505

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-21 ਪਾਣੀ-ਪਿਤਾ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।