ਆਓ ਰਲ ਕੇ ਹੱਸੀਏ
ਆਓ ਰਲ ਕੇ ਹੱਸੀਏ ਬੱਚਿਓ,
ਨਾਲੇ ਮਿਲ ਕੇ ਗਾਈਏ,
ਕਰਕੇ ਮਿਹਨਤ ਇਸ ਸਾਲ ਵਿਚ
ਬੁਲੰਦੀਆਂ ਨੂੰ ਛੋਹ ਜਾਈਏ।
ਨਵੀਆਂ-ਨਵੀਆਂ ਕਲਾਵਾਂ ਸਿੱਖੀਏ,
ਫੜਨੀਆਂ ਸਭ ਦੀਆਂ ਬਾਹਵਾਂ ਸਿੱਖੀਏ
ਖਿੱਚੀਏ ਨਾ ਇਕ ਦੂਜੇ ਦੀਆਂ ਲੱਤਾਂ
ਇਕ ਹੋ ਕੇ ਸਭ ਵਸੀਏ
ਆਓ ਰਲ ਕੇ ਹੱਸੀਏ ਬੱਚਿਓ।
ਪੰਛੀਆਂ ਕੋਲੋਂ ਉੱਡਣਾ ਸਿੱਖੀਏ,
ਫੁੱਲਾਂ ਕੋਲੋਂ ਖਿੜਨਾ,
ਧਰਤੀ ਉਤੇ ਰਹਿ ਕੇ ਵੀ,
ਤਾਂਘ ਅੰਬਰ ਦੀ ਰੱਖੀਏ,
ਆਓ ਰਲ ਕੇ ਹੱਸੀਏ ਬੱਚਿਓ।
ਆਓ ਰਲ ਕੇ ਹੱਸੀਏ ਬੱਚਿਓ,
ਨਾਲੇ ਮਿਲ ਕੇ ਗਾਈਏ,
ਕਰਕੇ ਮਿਹਨਤ ਇਸ ਸਾਲ ਵਿਚ,
ਬੁਲੰਦੀਆਂ ਨੂੰ ਛੋਹ ਜਾਈਏ।
-ਰਵਿੰਦਰ ਕੌਰ ਰਾਵੀ, ਰੂਪ ਨਗਰ