![]()
ਮਸੂਰੀ ਵਿਖੇ ਸ਼ਾਨਦਾਰ ਉਰਦੂ ਮੁਸ਼ਾਇਰਾ ਸੰਪਨ ਹੋ ਚੁੱਕਿਆ ਸੀ-ਵਾਪਸ ਆ ਰਹੇ ਕਵੀਆਂ ਵਿਚ ਜਨਾਬ ਜਗਨ ਨਾਥ ਆਜ਼ਾਦ, ਜਨਾਬ ਹਰਚੰਦ ਅਖ਼ਤਰ, ਜਨਾਬ ਬਿਸਮਲ ਸਈਦੀ ਜੀ ਕੁਝ ਹੋਰ ਸ਼ਾਇਰਾਂ ਨਾਲ ਸਫ਼ਰ ਕਰ ਰਹੇ ਸਨ | ਜਨਾਬ ਹਰੀ ਚੰਦ ਅਖ਼ਤਰ ਸਾਹਿਬ ਨੇ ਗੱਲਬਾਤ ਦੌਰਾਨ ਕਿਹਾ, 'ਮਸੂਰੀ ਦਾ ਮੁਸ਼ਾਇਰਾ ਤਾਂ ਬਿਲਕੁਲ ਬੇਕਾਰ ਰਿਹਾ | ਇਸ 'ਤੇ ਜਨਾਬ ਜਗਨ ਨਾਥ ਆਜ਼ਾਦ ਨੇ ਹੈਰਾਨ ਹੁੰਦੇ ਹੋਏ ਕਿਹਾ, 'ਜਨਾਬ ਅਖ਼ਤਰ ਸਾਹਿਬ, ਇਹ ਮੁਸ਼ਾਇਰਾ ਤਾਂ ਬਹੁਤ ਹੀ ਕਾਮਯਾਬ ਸੀ |' ਇਸ 'ਤੇ ਜਨਾਬ ਅਖ਼ਤਰ ਸਾਹਿਬ ਬੋਲੇ, 'ਨਾ ਸ਼ਾਇਰਾਂ ਦੀ ਆਪਸ ਵਿਚ ਲੜਾਈ ਹੋਈ, ਨਾ ਗਾਲ੍ਹੋ-ਗਾਲ੍ਹੀ ਹੋਏ, ਨਾ ਮੁਆਜ਼ਮੇ ਦੀ ਰਕਮ ਨੂੰ ਲੈ ਕੇ ਕੋਈ ਝਗੜਾ ਹੋਇਆ, ਨਾ ਹੀ ਹੋਟਲ ਵਿਚ ਕਿਸੇ ਤਰ੍ਹਾਂ ਦੀ ਚੀਜ਼ ਗੁੰਮ ਹੋਈ | ਕੀ ਸੁਆਹ ਕਾਮਯਾਬ ਹੋਇਆ |
ਸਾਰੇ ਸ਼ਾਇਰਾਂ ਨੇ ਚੁੱਪ ਰਹਿ ਕੇ ਵੀ ਹਾਮੀ ਭਰੀ |
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668