04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦੰਦਾਂ 'ਚ ਜਮ੍ਹਾਂ ਗੰਦਗੀ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਵਜ੍ਹਾ ਬਣ ਸਕਦੀ ਹੈ

ਅਜੀਤ ਡੈਸਕ 01-05-2026

ਸਾਨੂੰ ਆਪਣੇ ਦੰਦਾਂ ਦੀ ਸਫ਼ਾਈ ਪ੍ਰਤੀ ਬੇਹੱਦ ਸੁਚੇਤ ਹੋਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਪ੍ਰਤੀ ਵਰਤੀ ਲਾਪ੍ਰਵਾਹੀ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਦੀ ਵਜ੍ਹਾ ਬਣ ਸਕਦੀ ਹੈ। ਓਰਲ ਹੈਲਥ ਅਤੇ ਕੈਂਸਰ ਦੇ ਖ਼ਤਰੇ ਵਿਚ ਇਸ ਲੇਖ 'ਚ ਸਿਰ ਅਤੇ ਗਰਦਨ ਦੇ ਕੈਂਸਰ ਦੇ ਮਾਮਲੇ ਨੂੰ ਇਸ ਨਾਲ ਜੋੜ ਕੇ ਦੇਖਿਆ ਗਿਆ ਹੈ। ਅਸੀਂ ਲੋਕ ਅਕਸਰ ਮੂੰਹ ਦੀ ਸਾਫ਼-ਸਫਾਈ ਨੂੰ ਜਾਂ ਦੰਦਾਂ ਦੀ ਸਿਹਤ ਨੂੰ ਸਾਹ ਸੰਬੰਧੀ ਬਿਮਾਰੀਆਂ ਨਾਲ ਜੋੜ ਕੇ ਦੇਖਦੇ ਹਾਂ। ਹਕੀਕਤ ਇਹ ਹੈ ਕਿ ਕੈਵਿਟੀ ਅਤੇ ਮਸੂੜਿਆਂ ਨਾਲ ਜੁੜੀਆਂ ਬਿਮਾਰੀਆਂ ਅਤੇ ਦੰਦਾਂ ਦੇ ਰੱਖ-ਰਖਾਅ 'ਚ ਵਰਤੀ ਗਈ ਲਾਪ੍ਰਵਾਹੀ ਕੈਂਸਰ ਅਤੇ ਗੰਭੀਰ ਦੂਸਰੀਆਂ ਬਿਮਾਰੀਆਂ ਦੀ ਵਜ੍ਹਾ ਹੋ ਸਕਦੀ ਹੈ। ਇਸ ਲੇਖ ਦੇ ਆਧਾਰ 'ਤੇ ਹੀ ਏਮਜ਼ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਵੇਰੇ ਉੱਠ ਕੇ ਹਰ ਰੋਜ਼ ਆਪਣੇ ਦੰਦਾਂ ਨੂੰ ਸਾਫ਼ ਕਰਨ ਤੋਂ ਲੈ ਕੇ ਸਕੂਲਾਂ 'ਚ ਵੀ ਬੱਚਿਆਂ ਨੂੰ ਇਸ ਬਾਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਓਰਲ ਹੈਲਥ ਨੂੰ ਲੈ ਕੇ ਸੁਚੇਤ ਰਹਿ ਸਕਦੇ ਹਾਂ।

ਦਿਨ ਵਿਚ ਦੋ ਵਾਰ ਬੁਰਸ਼ ਕਰੋ : ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫ਼ਾਈ ਕਰਨੀ ਜ਼ਰੂਰੀ ਹੈ। ਰਾਤ ਨੂੰ ਬੁਰਸ਼ ਕਰਨ ਨਾਲ ਉਨ੍ਹਾਂ 'ਚ ਦਿਨ ਭਰ ਦੀ ਜਮ੍ਹਾਂ ਹੋਣ ਵਾਲੀ ਗੰਦਗੀ, ਖਾਣੇ ਦੇ ਕਣ ਦੰਦਾਂ 'ਚ ਜੰਮਣ ਨਾਲ ਅਤੇ ਇਸ ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ।
ਟੰਗ ਕਲੀਨਰ ਨਾ ਭੁੱਲਿਓ : ਦੰਦਾਂ ਦੀ ਸਫ਼ਾਈ ਦੇ ਨਾਲ-ਨਾਲ ਹਰ ਰੋਜ਼ ਜੀਭ ਦੀ ਵੀ ਸਫ਼ਾਈ ਕਰੋ ਤਾਂ ਕਿ ਪੂਰਾ ਮੂੰਹ ਸਾਫ਼ ਰਹੇ। ਜੀਭ 'ਤੇ ਬੈਕਟੀਰੀਆ ਜਮ੍ਹਾਂ ਹੋਣ ਨਾਲ ਸਾਹ ਦੀ ਬਦਬੂ ਅਤੇ ਜੀਭ 'ਤੇ ਕਈ ਤਰ੍ਹਾਂ ਦੇ ਬੈਕਟੀਰੀਆ ਜੰਮ ਜਾਂਦੇ ਹਨ, ਜਿਸ ਦੀ ਸਫਾਈ ਜ਼ਰੂਰੀ ਹੈ।
ਹਰ ਰੋਜ਼ ਫਲਾਸ ਕਰੋ : ਫਲਾਸਿੰਗ ਦਾ ਮਤਲਬ ਦੰਦਾਂ ਅਤੇ ਮਸੂੜਿਆਂ ਵਿਚਲੀ ਸਾਫ਼-ਸਫਾਈ ਫਲਾਸਿੰਗ ਨਾਲ ਪਲਾਸ 'ਚ ਜਮਾਅ ਘੱਟ ਹੁੰਦਾ ਹੈ ਅਤੇ ਕੈਵਿਟੀ ਅਤੇ ਮਸੂੜਿਆਂ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ।
ਮਾਊਥ ਵਾਸ਼ : ਦਿਨ 'ਚ ਘੱਟ ਤੋਂ ਘੱਟ ਇਕ ਵਾਰ ਮਾਊਥ ਵਾਸ਼ ਨਾਲ ਮੂੰਹ ਦੀ ਸਫਾਈ ਕਰੋ, ਇਹ ਸਾਡੇ ਦੰਦਾਂ ਦੀ ਸੁਰੱਖਿਆ ਅਤੇ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਜਦੋਂ ਸਾਡੇ ਮੂੰਹ 'ਚ ਭੋਜਨ ਦੇ ਕਣ ਲੰਬੇ ਸਮੇਂ ਤੱਕ ਬਣੇ ਰਹਿੰਦੇ ਹਨ ਤਾਂ ਇਸ ਨਾਲ ਸਾਹ ਦੀ ਦੁਰਗੰਧ ਪੈਦਾ ਹੁੰਦੀ ਹੈ, ਇਸ ਲਈ ਮਾਊਥ ਵਾਸ਼ ਦੀ ਵਰਤੋਂ ਕਰੋ।
ਬੁਰਸ਼ ਕਰਨ ਦੀ ਸਹੀ ਤਕਨੀਕ ਅਪਣਾਓ : ਜਲਦਬਾਜ਼ੀ 'ਚ ਬੁਰਸ਼ ਕਰਨ ਨਾਲ ਭੋਜਨ ਦੇ ਕਣ ਦੰਦਾਂ 'ਚ ਹੀ ਫਸੇ ਰਹਿ ਜਾਂਦੇ ਹਨ, ਜਿਸ ਕਰਕੇ ਉਨ੍ਹਾਂ 'ਚ ਪਲਾਕ ਬਣਦਾ ਹੈ। ਨਰਮ ਬ੍ਰਿਸਲ ਵਾਲੇ ਬੁਰਸ਼ ਨਾਲ ਸਰਕੂਲਰ ਮੋਸ਼ਨ 'ਚ ਲਗਭਗ ਦੋ ਮਿੰਟ ਤੱਕ ਮੂੰਹ ਦੀ ਸਫਾਈ ਕਰਨੀ ਚਾਹੀਦੀ ਹੈ। ਦੰਦਾਂ ਨੂੰ ਤੇਜ਼ੀ ਨਾਲ ਨਾ ਰਗੜੋ ਕਿਉਂਕਿ ਇਸ ਨਾਲ ਉਨ੍ਹਾਂ ਦੇ ਇਨੇਮਿਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਮਸੂੜੇ ਖ਼ਰਾਬ ਹੁੰਦੇ ਹਨ।
ਫਲੋਰਾਈਡ ਭਰਪੂਰ ਟੁੱਥਪੇਸਟ ਚੁਣੋ : ਫਲੋਰਾਈਡ ਯੁਕਤ ਟੁੱਥਪੇਸਟ ਦੰਦਾਂ ਦੇ ਇਨੇਮਿਲ ਦੀ ਰੱਖਿਆ ਕਰਦਾ ਹੈ ਅਤੇ ਇਨ੍ਹਾਂ ਨੂੰ ਡਿਗਣ ਤੋਂ ਬਚਾਉਂਦਾ ਹੈ। ਆਪਣੇ ਟੁੱਥਪੇਸਟ ਦੀ ਵਰਤੋਂ ਕਰਦੇ ਹੋਏ ਬਰਾਂਡ ਅਤੇ ਫਲੇਵਰ ਦੀ ਬਜਾਏ ਫਲੋਰਾਈਡ ਭਰਪੂਰ ਪੇਸਟ ਦੀ ਵਰਤੋਂ ਕਰੋ।
ਜ਼ਿਆਦਾ ਪਾਣੀ ਪੀਓ : ਦਿਨ 'ਚ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ ਤਾਂ ਕਿ ਦੰਦਾਂ 'ਚ ਜਮ੍ਹਾਂ ਭੋਜਨ ਦੇ ਕਣ ਪਾਣੀ ਦੇ ਨਾਲ ਮਿਲ ਸਕਣ ਅਤੇ ਲਾਰ ਬਣੇ, ਕਿਉਂਕਿ ਮੂੰਹ 'ਚ ਬਣਨ ਵਾਲੇ ਅਤੇ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਐਸਿਡ ਲਈ ਇਹ ਸੁਰੱਖਿਆ ਕਵਚ ਹੈ।
ਜ਼ਿਆਦਾ ਖੰਡ ਅਤੇ ਤੇਜ਼ਾਬ ਪੈਦਾ ਕਰਨ ਵਾਲਾ ਭੋਜਨ ਨਾ ਖਾਓ : ਸੋਡਾ, ਚਾਹ ਅਤੇ ਸਿਟ੍ਰਿਸ ਇਹ ਦੰਦਾਂ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਨ੍ਹਾਂ ਨੂੰ ਘੱਟ ਤੋਂ ਘੱਟ ਖਾਓ ਅਤੇ ਮਿੱਠਾ ਜਾਂ ਸੋਡਾ ਪੀਣ ਤੋਂ ਬਾਅਦ ਪਾਣੀ ਜ਼ਰੂਰ ਪੀਓ।
ਡਾਕਟਰ ਤੋਂ ਜਾਂਚ ਕਰਵਾਓ : ਹਰ 6 ਮਹੀਨੇ ਬਾਅਦ ਆਪਣੇ ਦੰਦਾਂ ਦੀ ਜਾਂਚ ਜ਼ਰੂਰ ਕਰਵਾਓ ਅਤੇ ਕਿਸੇ ਦੰਦਾਂ ਦੇ ਮਾਹਿਰ ਡਾਕਟਰ ਤੋਂ ਹੀ ਕਲੀਨਿੰਗ ਕਰਵਾਓ। ਕਿਉਂਕਿ ਦੰਦਾਂ ਦਾ ਡਾਕਟਰ ਦੰਦਾਂ ਨਾਲ ਸੰਬੰਧਿਤ ਬਿਮਾਰੀਆਂ ਸੰਬੰਧੀ ਸਮਾਂ ਰਹਿੰਦਿਆਂ ਤੁਹਾਨੂੰ ਕੋਈ ਵਧੀਆ ਸਲਾਹ ਦੇ ਸਕਦਾ ਹੈ।

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਤਾਜ਼ਾ ਘਟਨਾ ਨਾਲ ਜੋੜਨਾ ਸਿਰਫ ਝੂਠਾ ਪ੍ਰਚਾਰ-ਬਾਪੂ ਤਰਸੇਮ ਸਿੰਘ ਅਗਲੀ ਖ਼ਬਰ ਬੋਰਡ ਪ੍ਰੀਖਿਆਵਾਂ ਵਿਚ ਅਸਫ਼ਲ ਰਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਨ ਲਈ ਰਜਿਸਟ੍ਰੇਸ਼ਨ ਸ਼ੂਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।