16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਅਨੰਨਿਆ ਪਾਂਡੇ-ਹੁਣ ਆਜ਼ਾਦ ਹਾਂ

ਅਜੀਤ ਡੈਸਕ 13-05-2026

ਅਨੰਨਿਆ ਨੇ ਆਪਣੀ ਫ਼ਿਲਮ 'ਤੂੰ ਮੇਰਾ ਮੈਂ ਤੇਰੀ...' ਬਾਬਤ ਕਿਹਾ ਕਿ ਫ਼ਿਲਮ ਬਹੁਤ ਵਧੀਆ ਬਣੀ ਸੀ ਪਰ 'ਧੁਰੰਧਰ' ਨਾਲ ਰਿਲੀਜ਼ ਕਰਨੀ ਮਹਿੰਗੀ ਪਈ ਤੇ ਸਾਡੀ ਸਾਰਿਆਂ ਦੀ ਮਿਹਨਤ 'ਤੇ ਪਾਣੀ ਫਿਰ ਗਿਆ। ਅਨੰਨਿਆ ਨੇ ਕਿਹਾ ਕਿ ਹੁਣ ਉਸ ਦੇ ਪਿਤਾ ਜੀ ਉਸ ਦੀਆਂ ਫ਼ਿਲਮਾਂ ਲਈ ਕੋਈ ਸਲਾਹ ਨਹੀਂ ਦਿੰਦੇ ਤੇ ਆਖਦੇ ਹਨ ਕਿ ਮੇਰੀ ਸਲਾਹ 'ਤੇ ਅਨੰਨੀ ਨੇ ਵਿਜੈ ਦੇਵਰਕੋਂਡਾ ਨਾਲ ਫ਼ਿਲਮ ਕੀਤੀ ਸੀ, ਪਰ ਉਸ ਦੇ ਫਲਾਪ ਹੋਣ 'ਤੇ ਉਹ ਆਪਣੀ ਧੀ ਰਾਣੀ ਅਨੰਨਿਆ ਨੂੰ ਮੂੰਹ ਦਿਖਾਉਣ ਤੋਂ ਝਿਜਕਦੇ ਰਹੇ ਤੇ ਇਸ ਲਈ ਉਹ ਹੁਣ ਕਹਿੰਦੇ ਹਨ, ਤੂੰ ਆਜ਼ਾਦ ਹੈਂ। ਸ਼ਨਾਇਆ ਕਪੂਰ ਤੇ ਸੁਹਾਨਾ ਖਾਨ ਨਾਲ ਹੀ ਉਹ ਕੇਵਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਹੈ। ਕਾਨੂੰਨ ਪੜ੍ਹੀ ਅਨੰਨਿਆ ਆਖਦੀ ਹੈ ਕਿ ਉਹ ਅੱਜ ਵਕਾਲਤ ਸ਼ੁਰੂ ਕਰ ਦੇਵੇ ਤਾਂ ਦੇਸ਼ ਦੀ ਚੋਟੀ ਦੀ ਵਕੀਲ ਬਣ ਸਕਦੀ ਹੈ ਪਰ ਹੁਣ ਧਿਆਨ ਫ਼ਿਲਮਾਂ ਵੱਲ ਹੀ ਹੈ।

-ਸੁਖਜੀਤ ਕੌਰ

ਪਿਛਲੀ ਖ਼ਬਰ ਸ਼ਿਵ ਜਯੋਤੀ ਰਾਜਪੂਤ ਦਾ ਟੀ.ਵੀ. ਸ਼ੋਅ 'ਅਨਦੇਖੀ-4' ਅਗਲੀ ਖ਼ਬਰ ਲੜੀਵਾਰ 'ਜਗਧਾਤਰੀ' ਦੀ 'ਮਾਇਆ ਦੇਸ਼ਮੁਖ' : ਸਾਯੰਤਨੀ ਘੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।