16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਇਕ ਵਾਰ ਫਿਰ ਸੁਰਖੀਆਂ ਵਿਚ ਅਵਨੀਤ ਕੌਰ

ਅਜੀਤ ਡੈਸਕ 13-05-2026

ਅਦਾਕਾਰਾ ਅਵਨੀਤ ਕੌਰ ਇਨ੍ਹੀਂ ਦਿਨੀਂ ਆਪਣੀ ਦਿੱਖ ਨੂੰ ਆਕਰਸ਼ਕ ਬਣਾਉਣ ਖ਼ਾਤਰ ਪਲਾਸਟਿਕ ਸਰਜਰੀ ਅਤੇ ਬੋਟਾਕਸ ਕਰਾਏ ਜਾਣ ਦੀਆਂ ਅਫ਼ਵਾਹਾਂ ਕਰਕੇ ਕਾਫ਼ੀ ਸੁਰਖੀਆਂ ਵਿਚ ਹੈ।
ਹਾਲਾਂਕਿ ਅਵਨੀਤ ਇਸ 'ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਹਿ ਚੁੱਕੀ ਹੈ ਕਿ ਉਸ ਦੀ ਦਿੱਖ ਵਿਚ ਜੋ ਬਦਲਾਅ ਆਇਆ ਹੈ, ਉਹ ਉਮਰ ਦੇ ਨਾਲ ਕੁਦਰਤੀ ਆਇਆ ਹੈ। ਜੇਕਰ ਇਹ ਸਭ ਕੁਝ ਕੁਦਰਤੀ ਨਾ ਹੁੰਦਾ ਤਾਂ ਸ਼ਾਇਦ ਉਸ ਦੀ ਨੱਕ, ਅੱਖਾਂ ਅਤੇ ਬਾਕੀ ਫੀਚਰਜ਼ ਪਹਿਲਾਂ ਵਰਗੇ ਨਾ ਹੁੰਦੇ।
ਉਸ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਇਨਸਾਨ ਵੱਡਾ ਹੁੰਦਾ ਹੈ, ਉਸ ਦੇ ਸਰੀਰਕ ਦਿੱਖ ਵਿਚ ਬਦਲਾਅ ਆਉਣਾ ਇਕ ਕੁਦਰਤੀ ਪ੍ਰਕਿਰਿਆ ਹੈ। ਹਰ ਕੋਈ ਉਮਰ ਦੇ ਨਾਲ ਬਦਲਦਾ ਹੈ ਅਤੇ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਕੁਦਰਤੀ ਹੈ।
ਫਿਲਹਾਲ ਸੱਚਾਈ ਚਾਹੇ ਜੋ ਵੀ ਹੋਵੇ, ਪਰ ਜਿਸ ਅੰਦਾਜ਼ ਵਿਚ ਅਵਨੀਤ ਨੇ ਆਪਣੀ ਸਰੀਰਕ ਦਿੱਖ ਅਤੇ ਦਿੱਖ ਨੂੰ ਫਲਾਂਟ ਕੀਤਾ ਹੈ, ਉਸ 'ਤੇ ਦਰਸ਼ਕ ਬੁਰੀ ਤਰ੍ਹਾਂ ਮਰ ਮਿਟੇ ਹਨ।
ਆਕਰਸ਼ਕ ਦਿੱਖ ਦੇ ਮਾਮਲੇ ਵਿਚ ਅਵਨੀਤ ਕੌਰ ਬਾਲੀਵੁੱਡ ਵਿਚ ਸਥਾਪਿਤ ਕਈ ਚੋਟੀ ਦੀਆਂ ਮਹਿਲਾ ਅਦਾਕਾਰਾਂ ਨੂੰ ਸਖ਼ਤ ਟੱਕਰ ਦਿੰਦੀ ਹੈ। ਅਵਨੀਤ ਨੂੰ ਦੇਖ ਕੇ ਲਗਦਾ ਹੈ ਕਿ ਬੋਲਡਨੈੱਸ ਦੇ ਮਾਮਲੇ ਵਿਚ ਉਸ ਦਾ ਕੋਈ ਸਾਨੀ ਨਹੀਂ ਹੈ।ਅਵਨੀਤ ਕੌਰ ਪਿਛਲੇ ਸਾਲ ਆਖਰੀ ਵਾਰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਈ ਰਾਹਤ ਸ਼ਾਹ ਕਾਜ਼ਮੀ ਵਲੋਂ ਨਿਰੇਦਸ਼ਿਤ ਫ਼ਿਲਮ 'ਲਵ ਇਨ ਵੀਅਤਨਾਮ' ਵਿਚ ਸ਼ਾਂਤਨੂ ਮਾਹੇਸ਼ਵਰੀ ਦੇ ਨਾਲ ਸਿੰਮੀ ਦੀ ਭੂਮਿਕਾ ਵਿਚ ਨਜ਼ਰ ਆਈ ਸੀ।
ਇਸ ਤੋਂ ਬਾਅਦ ਉਹ ਕਈ ਹੋਰ ਵੱਡੇ ਪ੍ਰੋਡਕਸ ਦੇ ਨਾਲ ਜੁੜੀ ਹੈ ਜਿਸ ਜ਼ਰੀਏ ਉਹ ਛੇਤੀ ਹੀ ਨਵੇਂ ਅਵਤਾਰ ਵਿਚ ਦਰਸ਼ਕਾਂ ਨੂੰ ਇੰਟਰਟੇਨ ਕਰਦੀ ਨਜ਼ਰ ਆਵੇਗੀ।

ਪਿਛਲੀ ਖ਼ਬਰ 'ਬੀ.ਏ. ਪਾਸ' ਤੋਂ ਰਾਤੋ-ਰਾਤ ਸਟਾਰ ਬਣੀ ਅਦਾਕਾਰਾ ਸ਼ਿਲਪਾ ਸ਼ੁਕਲਾ ਅਗਲੀ ਖ਼ਬਰ ਤੁਰ ਗਿਆ 'ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ' ਸਮੇਤ ਸੈਂਕੜੇ ਹਿੱਟ ਗੀਤਾਂ ਦਾ ਰਚੇਤਾ ਚੰਨ ਗੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।