ਗੌਰੀ ਅਗਰਵਾਲ ਛੋਟੇ ਪਰਦੇ ਦੀ ਇਕ ਉੱਭਰਦੀ ਹੋਈ ਹੁਨਰਮੰਦ ਅਦਾਕਾਰਾ ਹੈ। ਉਸ ਦੇ ਕੋਲ ਭਾਵੁਕਤਾ ਅਤੇ ਸਟਾਈਲ ਦਾ ਸਭ ਤੋਂ ਸ਼ਾਨਦਾਰ ਮਿਸ਼ਰਣ ਹੈ। ਟੀ.ਵੀ. ਸ਼ੋਅ 'ਜਾਨੇ ਅਨਜਾਨੇ ਹਮ ਮਿਲੇ' ਦੇ ਸ਼ੁਰੂਆਤੀ ਕਈ ਐਪੀਸੋਡਾਂ ਵਿਚ ਅਦਾਕਾਰਾ ਗੌਰੀ ਅਗਰਵਾਲ ਬੇਹੱਦ ਪਿਆਰੀ ਕੁੜੀ ਕੀਰਤੀ ਦੇ ਸਾਕਾਰਾਤਮਿਕ ਕਿਰਦਾਰ ਵਿਚ ਦਿਖਾਈ ਦਿੱਤੀ।
ਪਰ ਜਿਵੇਂ-ਜਿਵੇਂ ਸ਼ੋਅ ਅੱਗੇ ਵਧਦਾ ਗਿਆ, ਕੀਰਤੀ ਜਿਸ ਅੰਦਾਜ਼ ਵਿਚ ਰੀਤ (ਆਯੁਸ਼ੀ ਖੁਰਾਨਾ) ਅਤੇ ਰਾਘਵ (ਭਾਰਤ ਅਹਿਲਾਵਤ) ਦੀ ਜ਼ਿੰਦਗੀ ਵਿਚ ਲਗਾਤਾਰ ਮੁਸ਼ਕਿਲਾਂ ਪੈਦਾ ਕਰਦੀ ਚਲੀ ਜਾਂਦੀ ਹੈ, ਉਸ ਦਾ ਇਹ ਕਿਰਦਾਰ ਪੂਰੀ ਤਰ੍ਹਾਂ ਨਾਂਹਪੱਖੀ ਹੋ ਗਿਆ। ਪਰ ਇਸ ਚੁਣੌਤੀਪੂਰਨ ਨਕਾਰਾਤਮਿਕ ਕਿਰਦਾਰ ਲਈ ਗੌਰੀ ਦੀ ਜ਼ਬਰਦਸਤ ਪ੍ਰਸੰਸਾ ਹੋਈ। ਕਿਰਦਾਰ ਦੇ ਇਸ ਤਰ੍ਹਾਂ ਬਦਲਾਅ ਵਿਚ ਗੌਰੀ ਦੀ ਐਕਟਿੰਗ ਦੇ ਕਈ ਪੱਖ ਨਜ਼ਰ ਆਏ। ਖ਼ਾਸ ਕਰਕੇ ਸ਼ੋਅ ਵਿਚ ਉਸ ਦੇ ਸਟਾਈਲਿਸ਼ ਗਰਮੀਆਂ ਵਾਲੀ ਦਿੱਖ ਲਈ ਬਹੁਤ ਸਰਾਹਿਆ ਗਿਆ। ਸ਼ੁਰੂ ਵਿਚ ਇਸ ਬਦਲਾਅ ਨੂੰ ਲੈ ਕੇ ਗੌਰੀ ਅਗਰਵਾਲ ਥੋੜ੍ਹੀ ਅਸਹਿਜ ਸੀ ਪਰ ਉਸ ਦੇ ਕੋਲ ਇਹ ਬਦਲਾਅ ਉਸ ਲਈ ਬਹੁਤ ਜ਼ਿਆਦਾ ਮੰਗ ਵਾਲਾ ਅਤੇ ਚੁਣੌਤੀ ਬਣਦਾ ਗਿਆ।
ਇਕ ਮੁਲਾਕਾਤ ਵਿਚ ਗੌਰੀ ਨੇ ਦੱਸਿਆ ਕਿ ਕੀਰਤੀ ਦੇ ਡਾਰਕ ਸ਼ੇਡਸ ਨੂੰ ਨਿਭਾਉਣਾ ਉਸ ਲਈ ਭਾਵਨਾਤਮਿਕ ਅਤੇ ਸਰੀਰਕ ਰੂਪ ਨਾਲ ਕਾਫ਼ੀ ਚੁਣੌਤੀਪੂਰਨ ਰਿਹਾ ਹੈ ਕਿਉਂਕਿ ਕੀਰਤੀ ਦੀ ਹਮਲਾਵਰ ਮਾਨਸਿਕਤਾ ਨੂੰ ਸਹੀ ਠਹਿਰਾਉਣਾ ਉਸ ਲਈ ਸਭ ਤੋਂ ਮੁਸ਼ਕਿਲ ਭਰਿਆ ਸੀ। ਗੌਰੀ ਅਗਰਵਾਲ ਐਕਟਿੰਗ ਨੂੰ ਕਰੀਅਰ ਦੇ ਤੌਰ 'ਤੇ ਅਪਣਾਉਣ ਤੋਂ ਪਹਿਲਾਂ ਏਅਰ ਫੋਰਸ 'ਚ ਜਾਣਾ ਚਾਹੁੰਦੀ ਸੀ।
ਛੋਟੇ ਪਰਦੇ ਦੀ ਹੁਨਰਮੰਦ ਅਦਾਕਾਰਾ ਗੌਰੀ ਅਗਰਵਾਲ
ਅਜੀਤ ਡੈਸਕ
10-06-2026