02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਮੁਹੰਮਦ ਰਫ਼ੀ ਦੇ ਸਦਾਬਹਾਰ ਗੀਤਾਂ ਦੇ ਲਿਖੇ ਜਾਣ ਦੀਆਂ ਦਿਲਚਸਪ ਕਹਾਣੀਆਂ

ਅਜੀਤ ਡੈਸਕ 22-07-2026

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਜਿਵੇਂ ਚੰਦਾ ਜੈਪੁਰੀ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ 'ਤੇਰੀ ਪਿਆਰੀ-ਪਿਆਰੀ ਸੂਰਤ ਕੋ' (ਸਸੁਰਾਲ) ਲਿਖਿਆ, ਜੋ ਮੁਹੰਮਦ ਰਫ਼ੀ ਦੀ ਆਵਾਜ਼ ਵਿਚ ਯਾਦਗਾਰ ਗੀਤ ਬਣ ਗਿਆ, ਹਮੇਸ਼ਾ ਲਈ। ਵਰਨਣਯੋਗ ਹੈ ਕਿ ਫ਼ਿਲਮ 'ਸੰਗਮ' ਦਾ ਸਦਾਬਹਾਰ ਗੀਤ 'ਯੇ ਮੇਰਾ ਪ੍ਰੇਮ ਪੱਤਰ ਪੜ੍ਹਕੇ' ਹਸਰਤ ਨੇ ਜੈਪੁਰ ਵਿਚ ਉਸ ਦੇ ਸਾਹਮਣੇ ਵਾਲੇ ਮਕਾਨ ਵਿਚ ਰਹਿਣ ਵਾਲੀ ਰਾਧਾ ਲਈ ਲਿਖਿਆ ਸੀ, ਜਿਸ ਨੂੰ ਉਹ ਇਕ ਪਾਸੜ ਪਿਆਰ ਕਰਦੇ ਸਨ। ਰਾਧਾ ਦਾ ਵਿਆਹ ਕਿਤੇ ਹੋਰ ਹੋ ਗਿਆ ਸੀ ਅਤੇ ਹਸਰਤ ਬੰਬਈ ਵਿਚ ਆ ਕੇ ਬਸ ਕੰਡਕਟਰ ਬਣ ਗਏ ਅਤੇ ਕਿਸੇ ਔਰਤ ਤੋਂ ਕਦੀ ਵੀ ਟਿਕਟ ਦੇ ਪੈਸੇ ਨਹੀਂ ਲਏ। ਹਸਰਤ ਨੂੰ 'ਯੇ ਮੇਰਾ ਪ੍ਰੇਮ ਪੱਤਰ...' ਪੜ੍ਹਦੇ ਹੋਏ ਪ੍ਰਿਥਵੀਰਾਜ ਕਪੂਰ ਨੇ ਇਕ ਮੁਸ਼ਾਇਰੇ ਵਿਚ ਸੁਣਿਆ ਅਤੇ ਆਪਣੇ ਬੇਟੇ ਰਾਜ ਕਪੂਰ ਨੂੰ ਇਹ ਗੀਤ ਖ਼ਰੀਦਣ ਲਈ ਕਿਹਾ। ਰਾਜ ਕਪੂਰ ਨੇ ਗੀਤ ਤਾਂ ਖ਼ਰੀਦਿਆ ਹੀ, ਪਰ ਨਾਲ ਹੀ ਹਸਰਤ ਨੂੰ ਆਪਣੀ ਟੀਮ ਦਾ ਮੈਂਬਰ ਵੀ ਬਣਾ ਲਿਆ। ਵਰਨਣਯੋਗ ਹੈ ਕਿ ਰਾਜ ਕਪੂਰ ਨੇ 'ਯੇ ਮੇਰਾ ਪ੍ਰੇਮ ਪੱਤਰ' 1949 ਵਿਚ ਖ਼ਰੀਦਿਆ ਸੀ ਅਤੇ ਇਸ ਦੀ ਵਰਤੋਂ 1964 ਵਿਚ ਆਈ ਫ਼ਿਲਮ 'ਸੰਗਮ' ਵਿਚ ਕੀਤੀ। ਇਹ ਗਾਣਾ ਵੀ ਮੁਹੰਮਦ ਰਫ਼ੀ ਦੀ ਆਵਾਜ਼ ਵਿਚ ਅੱਜ ਤੱਕ ਨੌਜਵਾਨ ਦਿਲਾਂ ਦੀ ਧੜਕਣ ਬਣਿਆ ਹੋਇਆ ਹੈ। ਰਾਜੇਂਦਰ ਕ੍ਰਿਸ਼ਨ ਹਮੇਸ਼ਾ ਦੀ ਤਰ੍ਹਾਂ ਕਾਗਜ਼ ਕਲਮ ਲੈ ਕੇ ਆਪਣੇ ਬਿਸਤਰੇ ਦੇ ਇਕ ਕੋਨੇ 'ਤੇ ਉਕੜੂ ਬਣੇ ਬੈਠੇ ਹੋਏ ਸਨ। ਗੱਲ ਕੁਝ ਬਣ ਨਹੀਂ ਪਾ ਰਹੀ ਸੀ। ਉਦੋਂ ਉਨ੍ਹਾਂ ਦੀ ਪਤਨੀ ਨਹਾ ਕੇ ਕਮਰੇ ਵਿਚ ਆਈ। ਉਸ ਦੇ ਵਾਲ ਪੂਰੀ ਤਰ੍ਹਾਂ ਸੁੱਕੇ ਨਹੀਂ ਸਨ। ਉਨ੍ਹਾਂ ਨੇ ਸ਼ਰਾਰਤ ਨਾਲ ਆਪਣੇ ਵਾਲਾਂ ਨੂੰ ਆਪਣੇ ਪਤੀ ਵੱਲ ਝਾੜ ਦਿੱਤਾ। ਪਾਣੀ ਦੀਆਂ ਕੁਝ ਬੂੰਦਾਂ ਰਾਜੇਂਦਰ ਕ੍ਰਿਸ਼ਨ ਦੇ ਕਾਗਜ਼ 'ਤੇ ਵੀ ਜਾ ਡਿੱਗੀਆਂ। ਇਸੇ ਮੰਜਰ ਤੋਂ ਬੇਸਾਖਤਾ ਉਸ ਦੇ ਮੂੰਹੋਂ ਨਿਕਲਿਆ 'ਨ ਝਟਕੋ ਜੁਲਫ਼ ਸੇ ਪਾਨੀ, ਯੇ ਮੋਤੀ ਟੂਟ ਜਾਏਂਗੇ' ਅਤੇ ਇਹੀ ਲਾਈਨ ਸਦਾ ਬਹਾਰ ਗੀਤ ਦਾ ਮੁੱਖੜਾ ਬਣ ਗਈ, ਜਿਸ ਨੂੰ ਮੁਹੰਮਦ ਰਫ਼ੀ ਨੇ ਆਪਣੀ ਆਵਾਜ਼ ਦੇ ਕੇ ਅਮਰ ਕਰ ਦਿੱਤਾ। ਫ਼ਿਲਮ ਰਿਲੀਜ਼ ਹੋਣ 'ਤੇ ਇਹ ਗਾਣਾ ਜ਼ਬਰਦਸਤ ਹਿੱਟ ਹੋਇਆ ਅਤੇ ਅੱਜ ਵੀ ਰੋਮਾਂਟਿਕ ਪਲਾਂ ਦੌਰਾਨ ਲੋਕ ਇਸ ਨੂੰ ਗੁਣਗਾਉਂਦੇ ਹਨ। (ਸਮਾਪਤ)

ਪਿਛਲੀ ਖ਼ਬਰ ਅੰਮ੍ਰਿਤਾ ਸ਼ੇਰਗਿੱਲ ਦੇ ਕਿਰਦਾਰ ਵਿਚ ਅੰਜਲੀ ਸ਼ਿਵਾਰਮਨ ਅਗਲੀ ਖ਼ਬਰ 'ਨੂਰੀ' ਦੀ ਪੂਨਮ ਢਿੱਲੋਂ ਹੈ ਅੱਜ ਦੀ ਸਫ਼ਲ ਕਾਰੋਬਾਰੀ ਔਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।