05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹਿੰਦੀ ਫ਼ਿਲਮਾਂ ਵਿਚ ਰੁੱਝ ਗਈ ਹੈ ਹਰਸਿਮਰਨ ਉਬਰਾਏ

ਹਿੰਦੀ ਫ਼ਿਲਮਾਂ ਵਿਚ ਰੁੱਝ ਗਈ ਹੈ ਹਰਸਿਮਰਨ ਉਬਰਾਏ

ਅਜੀਤ ਡੈਸਕ 05-08-2026

ਅਭਿਨੇਤਰੀ ਹਰਸਿਮਰਨ ਉਬਰਾਏ ਨੇ 15 ਮਈ, 2026 ਨੂੰ ਰਿਲੀਜ਼ ਹੋਈ ਅਭਿਜੀਤ ਮੋਹਨ ਵਾਰੰਗ ਵਲੋਂ ਨਿਰਦੇਸ਼ਿਤ ਹਿੰਦੀ ਰਾਜਨੀਤੀ, ਡਰਾਮਾ ਫ਼ਿਲਮ 'ਆਖਰੀ ਸਵਾਲ' ਵਿਚ 'ਅਪਸ਼ਿਤਾ' ਨਾਂਅ ਦੀ ਕੁੜੀ ਦਾ ਮਹੱਤਵਪੂਰਨ ਕਿਰਦਾਰ ਨਿਭਾਇਆ ਹੈ।
ਇਸ ਫ਼ਿਲਮ ਵਿਚ ਉਸ ਨੂੰ ਪਹਿਲੀ ਵਾਰ ਹਿੰਦੀ ਸਿਨੇਮਾ ਜਗਤ ਦੇ ਦਿੱਗਜ ਕਲਾਕਾਰ ਸੰਜੈ ਦੱਤ ਨਾਲ ਸਕਰੀਨ ਸਾਂਝੀ ਕਰਨ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਨਾਲ ਉਸ ਨੇ ਹਿੰਦੀ ਸਿਨੇਮਾ ਵਿਚ ਆਪਣੀ ਪਛਾਣ, ਸਾਦਗੀ ਅਤੇ ਸਿਨੇਮਾ ਦੀ ਵਧੀਆ ਅਭਿਨੇਤਰੀ ਦੇ ਤੌਰ 'ਤੇ ਥਾਂ ਬਣਾ ਲਈ ਹੈ। ਫ਼ਿਲਮ ਵਿਚ ਸੰਜੈ ਦੱਤ, ਪ੍ਰੋ. ਗੋਪਾਲ ਨਡਕਰਣੀ ਦੇ ਕਿਰਦਾਰ ਵਿਚ ਜਦ ਕਿ ਮਿਥੁਨ ਚੱਕਰਵਰਤੀ ਦੇ ਬੇਟੇ ਨਮਾਸ਼ੀ ਚੱਕਰਵਰਤੀ ਨੇ ਵਿੱਕੀ ਹੇਗੜੇ ਦਾ ਕਿਰਦਾਰ ਨਿਭਾਇਆ। ਅਮਿਤ ਸਾਧ ਅਤੇ ਸਮੀਰਾ ਰੈੱਡੀ ਵਰਗੇ ਵੱਡੇ ਕਲਾਕਾਰ ਵੀ ਫ਼ਿਲਮ ਵਿਚ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਏ।
ਹਰਸਿਮਰਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਟੀ.ਵੀ. ਤੋਂ ਕੀਤੀ ਸੀ। ਇਕ ਹਰਮਨਪਿਆਰੇ ਪੰਜਾਬੀ ਟੈਲਵਿਜ਼ਨ ਸ਼ੋਅ ਤੋਂ ਇਲਾਵਾ ਹੋਰ ਕੁਝ ਪ੍ਰਾਜੈਕਟਾਂ ਵਿਚ ਵੀ ਕੰਮ ਕਰ ਚੁੱਕੀ ਹਰਸਿਮਰਨ ਨੇ ਹਿੰਦੀ ਸਿਨੇਮਾ ਵਿਚ ਕੰਮ ਕਰਨ ਦੀ ਇੱਛਾ ਦੇ ਨਾਲ ਆਡੀਸ਼ਨ ਦੇਣਾ ਸ਼ੁਰੂ ਕੀਤਾ ਅਤੇ ਉਸ ਨੂੰ ਫ਼ਿਲਮ 'ਆਖਰੀ ਸਵਾਲ' ਮਿਲੀ।
ਇਸ ਫ਼ਿਲਮ ਜ਼ਰੀਏ ਹਰਸਿਮਰਨ ਨੇ ਖ਼ੁਦ ਨੂੰ ਇਕ ਉੱਭਰਦੀ ਹੋਈ ਅਦਾਕਾਰਾ ਦੇ ਰੂਪ ਵਿਚ ਸਾਬਿਤ ਕੀਤਾ ਹੈ। ਇਸ ਕਿਰਦਾਰ ਤੋਂ ਉਸ ਦੇ ਕਰੀਅਰ ਨੂੰ ਏਨਾ ਫ਼ਾਇਦਾ ਹੋਇਆ ਕਿ ਹੁਣ ਦੂਜੇ ਫ਼ਿਲਮ ਨਿਰਮਾਤਾ ਉਸ ਨੂੰ ਆਪਣੇ ਪ੍ਰਾਜੈਕਟ ਵਿਚ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।

-੦-

ਪਿਛਲੀ ਖ਼ਬਰ ਹਰ ਤਰ੍ਹਾਂ ਦੇ ਕਿਰਦਾਰ ਲਈ ਫਿੱਟ ਹੈ ਇਸ਼ਿਤਾ ਗਾਂਗੁਲੀ ਅਗਲੀ ਖ਼ਬਰ ਰਾਸ਼ੀ ਖੰਨਾਫ਼ਿਲਮਾਂ 'ਚ ਕਿਵੇਂ ਆਈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।