02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜੰਗ ਦਾ ਦਰਦ

ਅਜੀਤ ਡੈਸਕ 05-04-2026

 ਅੱਜ ਜਦ ਸੇਵਾ ਸਿੰਘ ਖੇਤ ਗੇੜਾ ਮਾਰ ਕੇ ਘਰ ਮੁੜਿਆ ਤਾਂ ਘਰ ਦਰਵਾਜ਼ੇ 'ਚ ਮੰਜੇ 'ਤੇ ਬੈਠੇ ਬਾਪੂ ਕਰਤਾਰ ਸਿੰਘ ਦੇ ਚਿਹਰੇ 'ਤੇ ਉਸ ਨੂੰ ਉਦਾਸੀ ਝਲਕਦੀ ਦਿਸੀ | ਮੂੰਹ ਹੱਥ ਧੋ ਜਦ ਉਹ ਬਾਪੂ ਕੋਲ ਆਇਆ ਤਾਂ ਉਸ ਨੇ ਹੌਸਲਾ ਜਿਹਾ ਕਰ ਬਾਪੂ ਨੂੰ ਪੁੱਛ ਹੀ ਲਿਆ ਕਿ ਬਾਪੂ ਜੀ ਕੀ ਗੱਲ ਅੱਜ ਉਦਾਸ ਲੱਗ ਰਹੇ ਹੋ | ਇਹ ਗੱਲ ਸੁਣ ਕਰਤਾਰ ਸਿੰਘ ਦੀਆਂ ਅੱਖਾਂ ਭਰ ਆਈਆਂ | ਉਸ ਦੇ ਬੋਲ ਸਨ ਕਿ ਪੁੱਤਰਾ ਅਸੀਂ ਆਪਣੇ ਵੇਲੇ ਜੰਗ ਦਾ ਦਰਦ ਹੰਢਾਇਆ ਤੇ ਹੱਡ ਤੋੜਵੀਂ ਮਿਹਨਤ ਕਰ ਤਹਾਨੂੰ ਪੈਰਾਂ ਸਿਰ ਕੀਤਾ ਹੈ | ਹੁਣ ਆਹ ਜਿਹੜੀ ਜੰਗ ਮੁਲਕਾਂ ਦੀ ਇਕ ਦੂਜੇ ਨੂੰ ਜਿੱਤਣ-ਹਰਾਉਣ ਦੀ ਲੱਗ ਗਈ ਇਸਦਾ ਦਰਦ ਮੇਰੇ ਤੋਂ ਨਹੀਂ ਹੰਢਾਇਆ ਜਾਣਾ | ਇਸ ਜੰਗ ਦਾ ਦਰਦ ਕਿਤੇ ਮੈਨੂੰ ਨਾ ਲੈ ਬੈਠੇ | ਇਹ ਗੱਲ ਕਹਿ ਕਰਤਾਰ ਸਿੰਘ ਭਿੱਜੀਆਂ ਅੱਖਾਂ ਨਾਲ ਉੱਪਰ ਅਸਮਾਨ ਵੱਲ ਦੇਖ ਮੰਜੇ 'ਤੇ ਆਰਾਮ ਕਰਨ ਲਈ ਪੈ ਗਿਆ |

-ਮੋਬਾਈਲ : 98761-98000

ਪਿਛਲੀ ਖ਼ਬਰ ਕੀਤਾ ਕੀ ਆ? <br/> ਅਗਲੀ ਖ਼ਬਰ Var1

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।