02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇਮਾਨਦਾਰ ਲੋਕ

ਅਜੀਤ ਡੈਸਕ 19-04-2026

ਏਅਰਪੋਰਟ 'ਚੋਂ ਬਾਹਰ ਨਿਕਲਦੇ ਹੀ ਇਕ ਵਿਦੇਸ਼ੀ ਸੈਲਾਨੀ, ਦੂਸਰੇ ਸੈਲਾਨੀ ਨੂੰ ਬੋਲਿਆ, 'ਮਿਸਟਰ ਡੇਵਿਡ, ਮੈਨੂੰ ਲਗਦਾ ਹੈ ਇਸ ਮੁਲਕ ਦੇ ਲੋਕ ਬਹੁਤੇ ਇਮਾਨਦਾਰ ਨਹੀਂ |'
'ਐਨੀ ਛੇਤੀ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਇਸ ਮੁਲਕ ਦੇ ਲੋਕ ਬਹੁਤੇ ਇਮਾਨਦਾਰ ਨਹੀਂ', ਦੂਸਰਾ ਸੈਲਾਨੀ ਬੋਲਿਆ |
'ਔਹ ਸਾਹਮਣੇ ਪਏ ਵਾਟਰ ਕੂਲਰ ਵੱਲ ਦੇਖ, ਜੇ ਇਸ ਮੁਲਕ ਦੇ ਲੋਕ ਇਮਾਨਦਾਰ ਹੁੰਦੇ ਤਾਂ ਗਿਲਾਸ ਨੂੰ ਸੰਗਲੀ ਪਾ ਕੇ ਵਾਟਰ ਕੂਲਰ ਨਾਲ ਨਾ ਬੰਨਿ੍ਹਆ ਹੁੰਦਾ', ਪਹਿਲਾ ਸੈਲਾਨੀ ਵਾਟਰ ਕੂਲਰ ਵੱਲ ਇਸ਼ਾਰਾ ਕਰਦਾ ਬੋਲਿਆ |

-ਪਿੰਡ ਦੀਵਾਲਾ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 75279-31887

ਪਿਛਲੀ ਖ਼ਬਰ ਹੰਕਾਰ ਦਾ ਤਿਆਗ ਅਗਲੀ ਖ਼ਬਰ ਸਰਕਾਰੀ ਬੱਸ ਦਾ ਸਫ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।