22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਿਊਜ਼ੀਲੈਂਡ ਸੁਪਰ ਅੱਠ ਵਿਚ ਪਹੁੰਚਿਆ <br/>

ਅਜੀਤ ਡੈਸਕ 18-02-2026

ਕੈਨੇਡਾ ਨੂੰ 8 ਵਿਕਟਾਂ ਨਾਲ ਹਰਾਇਆਚੇਨਈ, 17 ਫਰਵਰੀ (ਪੀ.ਟੀ.ਆਈ.)-ਯੁਵਰਾਜ ਸਮਰਾ ਟੀ-20 ਵਿਸ਼ਵ ਕੱਪ 'ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ, ਪਰ ਇਹ ਵੀ ਕਾਫ਼ੀ ਨਹੀਂ ਸੀ ਕਿਉਂਕਿ ਨਿਊਜ਼ੀਲੈਂਡ ਨੇ ਗਲੇਨ ਫਿਲਿਪਸ ਦੀ ਤੇਜ਼ ਪਾਰੀ ਦੀ ਮਦਦ ਨਾਲ ਮੰਗਲਵਾਰ ਨੂੰ ਇੱਥੇ ਗਰੁੱਪ 'ਡੀ' ਦੇ ਮੈਚ 'ਚ ਕੈਨੇਡਾ ਨੂੰ 29 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਹਰਾ ਕੇ ਸੁਪਰ ਅੱਠ 'ਚ ਆਪਣੀ ਜਗ੍ਹਾ ਪੱਕੀ ਕਰ ਲਈ | 19 ਸਾਲਾ ਸਮਰਾ ਨੇ ਆਪਣੇ ਨਾਮ 'ਤੇ ਖਰਾ ਉਤਰਦੇ ਹੋਏ ਆਖਰੀ ਓਵਰ 'ਚ ਆਊਟ ਹੋਣ ਤੋਂ ਪਹਿਲਾਂ 65 ਗੇਂਦਾਂ 'ਚ 110 ਦÏੜਾਂ ਬਣਾਈਆਂ | ਉਸਦੀ ਪਾਰੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਨੇਡਾ ਨੂੰ ਚਾਰ ਵਿਕਟਾਂ 'ਤੇ 173 ਦÏੜਾਂ ਤੱਕ ਪਹੁੰਚਣ 'ਚ ਮਦਦ ਕੀਤੀ | ਫਿਲਿਪਸ ਦੀ 36 ਗੇਂਦਾਂ 'ਤੇ ਨਾਬਾਦ 76 ਦÏੜਾਂ, ਜਿਸ 'ਚ ਚਾਰ ਚੌਕੇ ਅਤੇ ਛੇ ਛੱਕੇ ਸ਼ਾਮਲ ਸਨ ਤੇ ਰਚਿਨ ਰਵਿੰਦਰ (39 ਗੇਂਦਾਂ 'ਤੇ ਨਾਬਾਦ 59) ਨਾਲ ਉਸਦੀ ਨਾਬਾਦ 146 ਦÏੜਾਂ ਦੀ ਸਾਂਝੇਦਾਰੀ ਨੇ ਨਿਊਜ਼ੀਲੈਂਡ ਨੂੰ 15.1 ਓਵਰਾਂ 'ਚ 2 ਵਿਕਟਾਂ 'ਤੇ 176 ਦÏੜਾਂ ਤੱਕ ਪਹੁੰਚਾਉਣ 'ਚ ਮਦਦ ਕੀਤੀ | ਨਿਊਜ਼ੀਲੈਂਡ ਨੇ ਆਪਣੇ ਗਰੁੱਪ ਪੜਾਅ ਦੀ ਮੁਹਿੰਮ ਨੂੰ ਚਾਰ ਮੈਚਾਂ 'ਚੋਂ 6 ਅੰਕਾਂ ਨਾਲ ਖਤਮ ਕੀਤਾ | ਉਹ ਗਰੁੱਪ 'ਡੀ' 'ਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ |

ਪਿਛਲੀ ਖ਼ਬਰ ਆਸਟ੍ਰੇਲੀਆ ਵਿਸ਼ਵ ਕੱਪ 'ਚੋਂ ਬਾਹਰ <br/> ਅਗਲੀ ਖ਼ਬਰ ਸਲੀਮ ਖਾਨ ਹਸਪਤਾਲ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।