ਅਹਿਮਦਾਬਾਦ, 18 ਫਰਵਰੀ (ਪੀ.ਟੀ.ਆਈ.)-ਭਾਰਤ ਨੇ ਟੀ-20 ਵਿਸ਼ਵ ਕੱਪ 2026 ਵਿਚ ਆਪਣਾ ਲਗਾਤਾਰ ਚੌਥਾ ਮੈਚ ਜਿੱਤਿਆ ਹੈ | ਬੁੱਧਵਾਰ ਦੇ ਤੀਜੇ ਮੈਚ ਵਿਚ ਟੀਮ ਨੇ ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾਇਆ | ਭਾਰਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਗਰੁੱਪ ਏ ਦੇ ਇਸ ਮੈਚ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ | ਭਾਰਤੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ 'ਤੇ 193 ਦੌੜਾਂ ਬਣਾਈਆਂ | ਜਵਾਬ ਵਿਚ, ਨੀਦਰਲੈਂਡ 20 ਓਵਰਾਂ ਵਿਚ 7 ਵਿਕਟਾਂ 'ਤੇ ਸਿਰਫ਼ 176 ਦੌੜਾਂ ਹੀ ਬਣਾ ਸਕਿਆ | ਵਰੁਣ ਚੱਕਰਵਰਤੀ ਨੇ 3 ਵਿਕਟਾਂ ਲਈਆਂ | ਸ਼ਿਵਮ ਦੂਬੇ ਨੇ 2 ਵਿਕਟਾਂ ਲਈਆਂ | ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਲਈ | ਟੀਮ ਇੰਡੀਆ ਲਈ, ਸ਼ਿਵਮ ਦੂਬੇ ਨੇ 66 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਵਿਚ ਉਸਦਾ ਪਹਿਲਾ ਅਰਧ ਸੈਂਕੜਾ ਸੀ | ਹਾਰਦਿਕ ਪਾਂਡਿਆ ਨੇ 30 ਦੌੜਾਂ ਬਣਾਈਆਂ | ਲੋਗਨ ਵੈਨ ਬੀਕ ਨੇ 3 ਵਿਕਟਾਂ ਲਈਆਂ | ਆਰੀਅਨ ਦੱਤ ਨੇ 2 ਵਿਕਟਾਂ ਲਈਆਂ | ਸੁਪਰ 8 ਗਰੁੱਪ 1 'ਚ ਭਾਰਤ ਅਤੇ ਦੱਖਣੀ ਅਫਰੀਕਾ ਦਾ ਅਗਲਾ ਮੁਕਾਬਲਾ 22 ਫਰਵਰੀ ਦਿਨ ਐਤਵਾਰ ਸ਼ਾਮ 7 ਵਜੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ |
ਭਾਰਤ ਨੇ ਨੀਦਰਲੈਂਡ ਨੂੰ 17 ਦੌੜਾਂ ਨਾਲ ਹਰਾਇਆ 22 ਫਰਵਰੀ ਨੂੰ ਭਾਰਤ ਤੇ ਦੱਖਣੀ ਅਫਰੀਕਾ ਭਿੜਨਗੇ <br/>
ਅਜੀਤ ਡੈਸਕ
19-02-2026