01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਭਿਸ਼ੇਕ ਦੀ ਫਾਰਮ ਬਾਰੇ ਚਿੰਤਾ ਨਾ ਕਰੋ-ਸੂਰਿਆਕੁਮਾਰ

ਅਜੀਤ ਡੈਸਕ 22-02-2026

ਅਹਿਮਦਾਬਾਦ, 21 ਫਰਵਰੀ (ਪੀ.ਟੀ.ਆਈ.)-ਦੱਖਣੀ ਅਫਰੀਕਾ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਸੁਪਰ 8 ਮੈਚ ਤੋਂ ਪਹਿਲਾਂ ਟੀ-20 ਵਿਸ਼ਵ ਕੱਪ ਵਿਚ ਤਿੰਨ ਮੈਚਾਂ 'ਚ ਸਿਫਰ 'ਤੇ ਆਊਟ ਹੋਏ ਅਭਿਸ਼ੇਕ ਸ਼ਰਮਾ ਦੇ ਫਾਰਮ ਬਾਰੇ ਸਵਾਲ ਉੱਠਣ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਕ ਦਲੇਰਾਨਾ ਤੇ ਸਿੱਧਾ ਜਵਾਬ ਦਿੱਤਾ | ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਬਾਰੇ ਚਿੰਤਾ ਕਰਦਾ ਹਾਂ ਜੋ ਅਭਿਸ਼ੇਕ ਦੀ ਫਾਰਮ ਬਾਰੇ ਚਿੰਤਾ ਕਰ ਰਹੇ ਹਨ | ਉਹ ਅਭਿਸ਼ੇਕ ਦੀ ਫਾਰਮ ਬਾਰੇ ਇੰਨੇ ਚਿੰਤਤ ਕਿਉਂ ਹਨ? ਉਨ੍ਹਾਂ ਕਿਹਾ ਕਿ ਪਿਛਲੇ ਸਾਲ, ਅਭਿਸ਼ੇਕ ਨੇ ਸਾਡੇ ਸਾਰਿਆਂ ਨੂੰ ਕਵਰ ਕੀਤਾ ਤੇ ਹੁਣ ਉਸਨੂੰ ਕਵਰ ਕਰਨਾ ਸਾਡੀ ਜ਼ਿੰਮੇਵਾਰੀ ਹੈ | ਸੂਰਿਆਕੁਮਾਰ ਨੇ ਕਿਹਾ ਕਿ ਟੀਮ ਨੂੰ ਅਭਿਸ਼ੇਕ ਤੋਂ ਇਕ ਖਾਸ ਸ਼ੈਲੀ ਦੀ ਖੇਡ ਦੀ ਲੋੜ ਹੈ ਤੇ ਉਹ ਇਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਅਸੀਂ ਨਹੀਂ ਚਾਹੁੰਦੇ ਕਿ ਉਹ ਆਪਣੀ ਪਛਾਣ ਗੁਆ ਦੇਵੇ | ਜੇਕਰ ਇਹ ਤਰੀਕਾ ਕੰਮ ਨਹੀਂ ਕਰਦਾ, ਤਾਂ ਅਸੀਂ ਉਸਨੂੰ ਕਵਰ ਕਰਨ ਲਈ ਉੱਥੇ ਹਾਂ |

ਪਿਛਲੀ ਖ਼ਬਰ ਭਾਰਤੀ ਮੂਲ ਦੀ ਸਾਬਕਾ ਗ੍ਰਹਿ ਮੰਤਰੀ ਸੁਏਲਾ ਨੂੰ ਅਪਮਾਨਜਨਕ ਈ-ਮੇਲ ਭੇਜਣ ਵਾਲੇ ਨੇ ਗਲਤੀ ਕਬੂਲੀ ਅਗਲੀ ਖ਼ਬਰ ਪਾਕਿਸਤਾਨ-ਨਿਊਜ਼ੀਲੈਂਡ ਸੁਪਰ 8 ਮੈਚ ਮੀਂਹ ਕਾਰਨ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।