22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੋਦੀ ਵਲੋਂ 6 ਬੀ.ਸੀ.ਸੀ.ਆਈ. ਇਨਡੋਰ ਕ੍ਰਿਕਟ ਅਕੈਡਮੀਆਂ ਦਾ ਉਦਘਾਟਨ <br/>

ਅਜੀਤ ਡੈਸਕ 29-04-2026

ਗੰਗਟੋਕ, 28 ਅਪ੍ਰੈਲ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ-ਪੂਰਬੀ ਭਾਰਤ 'ਚ 6 ਅਤਿ-ਆਧੁਨਿਕ ਇਨਡੋਰ ਕ੍ਰਿਕਟ ਅਕੈਡਮੀਆਂ ਦਾ ਉਦਘਾਟਨ ਕੀਤਾ, ਜੋ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਇਸ ਖੇਤਰ 'ਚ ਕ੍ਰਿਕਟ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਦੀ ਪਹਿਲ ਦਾ ਹਿੱਸਾ ਹਨ | ਇਹ ਅਕੈਡਮੀਆਂ ਰੰਗਪੋ (ਸਿੱਕਮ), ਦੋਇਮੁਖ (ਅਰੁਣਾਚਲ ਪ੍ਰਦੇਸ਼), ਇੰਫਾਲ (ਮਨੀਪੁਰ), ਮਦਨਕੁਰਕਲਾਂਗ (ਮੇਘਾਲਿਆ), ਆਈਜ਼ੌਲ (ਮਿਜ਼ੋਰਮ) ਅਤੇ ਦੀਮਾਪੁਰ (ਨਾਗਾਲੈਂਡ) ਸਥਿਤ ਹਨ | ਇਕ ਪ੍ਰੈਸ ਰਿਲੀਜ਼ 'ਚ ਬੀ.ਸੀ.ਸੀ.ਆਈ. ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨੇ ਗੰਗਟੋਕ, ਸਿੱਕਮ ਵਿਚ ਕਰਵਾਏ ਇਕ ਰਾਜ ਸਮਾਰੋਹ ਦੌਰਾਨ ਇਹਨਾਂ ਸਹੂਲਤਾਂ ਦਾ ਵਰਚੁਅਲੀ ਉਦਘਾਟਨ ਕੀਤਾ | ਇਹ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ??ਕਰਨ ਤੇ ਉੱਤਰ-ਪੂਰਬੀ ਖੇਤਰ ਦੀ ਵਿਸ਼ਾਲ ਖੇਡ ਸੰਭਾਵਨਾ ਨੂੰ ਖੋਲ੍ਹਣ ਵੱਲ ਇਕ ਮਹੱਤਵਪੂਰਨ ਕਦਮ ਹੈ | ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਚੇਅਰਮੈਨ ਜੈ ਸ਼ਾਹ ਤੇ ਬੀ.ਸੀ.ਸੀ.ਆਈ. ਦੇ ਅਹੁਦੇਦਾਰ ਉਦਘਾਟਨ ਸਮਾਰੋਹ ਵਿਚ ਮÏਜੂਦ ਸਨ, ਜਦੋਂ ਕਿ ਹੋਰ ਪੰਜ ਉੱਤਰ-ਪੂਰਬੀ ਰਾਜਾਂ ਦੇ ਪ੍ਰਸ਼ਾਸਕ ਵੀਡੀਓ ਕਾਨਫਰੰਸ ਰਾਹੀਂ ਸਮਾਗਮ ਵਿਚ ਸ਼ਾਮਲ ਹੋਏ |

ਪਿਛਲੀ ਖ਼ਬਰ ਮਹਿੰਗਾਈ ਭੱਤਾ ਮੁਲਾਜ਼ਮਾਂ ਦਾ ਹੱਕ, ਸਰਕਾਰ ਕਰ ਰਹੀ ਹੈ ਧੱਕਾ-ਭੁੱਲੇਵਾਲ ਰਾਠਾਂ <br/> ਅਗਲੀ ਖ਼ਬਰ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਅੰਤਰਰਾਸ਼ਟਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।