04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅਮਰੀਕਾ ਦੀ ਯੂਨੀਵਰਸਿਟੀ ਦੀ ਟੀਮ 'ਚ ਬਾਸਕਟਬਾਲ ਖੇਡਗਾ ਕੈਨੇਡਾ ਦਾ ਸਿੱਖ ਗੱਭਰੂ

ਅਜੀਤ ਡੈਸਕ 11-05-2026

ਐਬਟਸਫੋਰਡ, 10 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਕੇਂਦਰੀ ਰਾਜ ਮੰਤਰੀ ਰਣਦੀਪ ਸਿੰਘ ਸਰਾਏ ਦਾ ਹੋਣਹਾਰ ਫਰਜੰਦ ਬਾਸਕਟਬਾਲ ਖਿਡਾਰੀ ਈਸ਼ਰ ਸਿੰਘ ਸਰਾਏ ਜੋ ਕਿ 6 ਫੁੱਟ 9 ਇੰਚ ਲੰਬਾ ਫਾਰਵਰਡ ਖੇਡਦਾ ਹੈ | ਉਸ ਨੇ ਅਮਰੀਕਾ ਦੀ ਵਿਨਥਰੋਪ ਯੂਨੀਵਰਸਿਟੀ ਨਾਲ ਕਮਿਟਮੈਂਟ ਕੀਤੀ ਹੈ | ਇਸ ਨਾਲ ਉਹ ਐਨ.ਸੀ.ਏ.ਏ. ਡਿਵਿਜ਼ਨ 'ਚ ਬਾਸਕਟਬਾਲ ਖੇਡਣ ਵਾਲੇ ਪਹਿਲੇ ਕੈਨੇਡੀਅਨ ਦਸਤਾਰਧਾਰੀ ਸਿੱਖ ਬਣ ਗਏ ਹਨ | ਉਹ ਕੁੱਲ ਮਿਲਾਕੇ ਸਿਰਫ਼ ਦੂਜਾ ਦਸਤਾਰਧਾਰੀ ਸਿੱਖ ਹੈ, ਜੋ ਡੀ1 ਪੱਧਰ ਤੱਕ ਪਹੁੰਚਿਆ ਹੈ | ਇਸ ਤੋਂ ਪਹਿਲਾਂ 2009 ਵਿਚ ਦਿਪਾਂਜੋਤ ਸਿੰਘ ਨੇ ਯੂਨੀਵਰਸਿਟੀ ਆਫ ਇਲਿਨੋਇਸ-ਸ਼ਿਕਾਗੋ ਲਈ ਖੇਡਿਆ ਸੀ | ਵਿਨਥਰੋਪ ਨਾਲ ਕਮਿਟ ਕਰਨ ਤੋਂ ਪਹਿਲਾਂ ਉਨ੍ਹਾਂ 'ਚ ਕੋਰਨੇਲ, ਸ਼ਿਕਾਗੋ ਸਟੇਟ, ਆਈਡਾਹੋ ਸਟੇਟ ਤੇ ਮਰਸੀਹਰਸਟ ਵਰਗੀਆਂ ਯੂਨੀਵਰਸਿਟੀਆਂ ਦੀ ਦਿਲਚਸਪੀ ਸੀ | ਵਿਨਥਰੋਪ ਬਿਗ ਸਾਊਥ ਕਾਨਫਰੰਸ ਦਾ ਮੈਂਬਰ ਹੈ |

ਪਿਛਲੀ ਖ਼ਬਰ ਛੋਟੀਆਂ ਕਿਸ਼ਤੀਆਂ ਰਾਹੀਂ ਬਰਤਾਨੀਆ ਪਹੁੰਚਣ ਵਾਲਿਆਂ ਦੀ ਗਿਣਤੀ 2 ਲੱਖ ਤੋਂ ਪਾਰ ਅਗਲੀ ਖ਼ਬਰ ਕਾਰ ਬੂਟ ਸੇਲ ਤੋਂ 25 ਪਾਉਂਡ ਵਿਚ ਖਰੀਦਿਆ ਕੈਪਟਨ ਕੁੱਕ ਦਾ ਤਗਮਾ ਨਿਲਾਮੀ 'ਚ 5,000 ਪਾਉਂਡ ਵਿਚ ਵਿਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।