02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮੁੱਲਾਂਪੁਰ ਟੈਸਟ 'ਚ ਭਾਰਤ ਨੇ ਤੀਜੇ ਦਿਨ 'ਚ ਹੀ ਅਫ਼ਗਾਨਿਸਤਾਨ ਨੂੰ ਹਰਾਇਆ <br/>

ਅਜੀਤ ਡੈਸਕ 09-06-2026

ਐੱਸ. ਏ. ਐੱਸ. ਨਗਰ, 8 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਚ ਭਾਰਤ ਤੇ ਅਫ਼ਗਾਨਿਸਤਾਨ ਵਿਚਕਾਰ ਖੇਡੇ ਗਏ ਇਕਲੌਤੇ ਟੈਸਟ ਮੈਚ ਵਿਚ ਭਾਰਤੀ ਗੇਦਬਾਜ਼ਾਂ ਵਾਸ਼ਿੰਗਟਨ ਸੁੰਦਰ (4 ਵਿਕਟਾਂ) ਅਤੇ ਕੁਲਦੀਪ ਯਾਦਵ (3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅਫ਼ਗਾਨਿਸਤਾਨ ਨੂੰ ਇਕ ਪਾਰੀ ਅਤੇ 300 ਦੌੜਾਂ ਨਾਲ ਹਰਾ ਕੇ ਪਹਿਲੇ ਟੈਸਟ ਮੈਚ 'ਚ ਸਾਨਦਾਰ ਜਿੱਤ ਦਰਜ ਕੀਤੀ | ਭਾਰਤ ਨੇ ਅੱਜ ਸੋਮਵਾਰ ਨੂੰ ਦੂਜੀ ਪਾਰੀ ਵਿਚ ਫਾਲੋਆਨ ਕਰ ਰਹੀ ਅਫ਼ਗਾਨਿਸਤਾਨ ਦੀ ਟੀਮ ਨੂੰ 112 ਦੌੜਾਂ 'ਤੇ ਆਊਟ ਕਰਕੇ ਮੈਚ ਆਪਣੇ ਨਾਂਅ ਕਰ ਲਿਆ | ਇਹ ਟੈਸਟ ਕਿ੍ਕਟ ਵਿਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ | ਭਾਰਤ ਦੀ ਪਿਛਲੀ ਸਭ ਤੋਂ ਵੱਡੀ ਜਿੱਤ ਸਾਲ 2018 ਵਿਚ ਰਾਜਕੋਟ ਵਿਚ ਵੈਸਟ ਇੰਡੀਜ਼ ਵਿਰੁੱਧ ਇਕ ਪਾਰੀ ਅਤੇ 272 ਦੌੜਾਂ ਦੀ ਸੀ | ਭਾਰਤ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 564 ਦੌੜਾਂ ਦੇ ਵਿਸ਼ਾਲ ਸਕੋਰ 'ਤੇ ਘੋਸ਼ਿਤ ਕੀਤੀ ਸੀ | ਇਸ ਦੇ ਜਵਾਬ ਵਿਚ ਮੈਦਾਨ 'ਚ ਉਤਰੀ ਅਫ਼ਗਾਨਿਸਤਾਨ ਦੀ ਟੀਮ ਨੂੰ 152 ਦੌੜਾਂ 'ਤੇ ਆਲ ਆਊਟ ਕਰਕੇ ਫਾਲੋਆਨ ਕਰਨ ਲਈ ਮਜ਼ਬੂਰ ਕਰ ਦਿੱਤਾ | ਅਫ਼ਗਾਨਿਸਤਾਨ ਦੀ ਦੂਜੀ ਪਾਰੀ ਵਿਚ ਭਾਰਤੀ ਗੇਂਦਬਾਜ਼ਾਂ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ, ਜਦਕਿ ਮਾਨਵ ਸੁਥਾਰ ਤੇ ਮੁਹੰਮਦ ਸ਼ਿਰਾਜ਼ ਨੇ 1-1 ਵਿਕਟ ਹਾਸਿਲ ਕੀਤੀ | ਤੀਜੇ ਦਿਨ ਅਫ਼ਗ਼ਾਨਿਸਤਾਨ ਦੀਆਂ ਕੁੱਲ 14 ਵਿਕਟਾਂ ਡਿੱਗੀਆਂ, ਜਿਸ ਵਿਚ ਅਫ਼ਗਾਨਿਸਤਾਨ ਦੀ ਪਹਿਲੀ ਪਾਰੀ ਦੀਆਂ 5 ਵਿਕਟਾਂ ਸ਼ਾਮਿਲ ਹਨ | ਇਸ ਟੈਸਟ ਮੈਚ ਵਿਚ ਮਾਨਵ ਸੁਥਾਰ ਦੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਵਿਕਟਾਂ ਹਾਸਿਲ ਕਰਕੇ ਭਾਰਤ ਨੂੰ ਪਹਿਲੀ ਪਾਰੀ ਵਿਚ 412 ਦੌੜਾਂ ਦੀ ਲੀਡ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਜਿਸ ਲਈ ਮਾਨਵ ਸੁਥਾਰ ਨੂੰ ਮੈਨ ਆਫ਼ ਦਾ ਮੈਚ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ |

ਪਿਛਲੀ ਖ਼ਬਰ ਹੈਨਰੀ ਨੋਵਾਕ ਦੇ ਕਤਲ ਦੇ ਵਿਰੋਧ 'ਚ ਸਾਊਥੈਂਪਟਨ 'ਚ ਹੋਏ ਪ੍ਰਦਰਸ਼ਨ ਸੰਬੰਧੀ 6 ਵਿਅਕਤੀਆਂ 'ਤੇ ਮਾਮਲਾ ਦਰਜ <br/> ਅਗਲੀ ਖ਼ਬਰ ਬਿਜਲੀ ਬੋਰਡ ਦੇ ਅਪ੍ਰੈਂਟਿਸਸ਼ਿਪ ਲਾਇਨਮੈਨਾਂ ਦੇ ਧਰਨੇ ਦੌਰਾਨ ਕੀਤਾ ਲਾਠੀਚਾਰਜ ਸ਼ਰਮਨਾਕ ਤੇ ਨਿੰਦਣਯੋਗ-ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।