01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਭਾਰਤ ਨੇ ਮਹਿਲਾ ਟੀ-20 ਵਿਸ਼ਵ ਕੱਪ ਅਭਿਆਸ ਮੈਚ ਜਿੱਤਿਆ •ਵੈਸਟ ਇੰਡੀਜ਼ ਨੂੰ 26 ਦÏੜਾਂ ਨਾਲ ਹਰਾਇਆ

ਅਜੀਤ ਡੈਸਕ 09-06-2026


ਲੰਡਨ, 8 ਜੂਨ (ਇੰਟ.)-ਭਾਰਤੀ ਮਹਿਲਾ ਟੀਮ ਨੇ ਬੱਲੇਬਾਜ਼ਾਂ ਤੇ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦÏਲਤ ਆਪਣੇ ਪਹਿਲੇ ਅਭਿਆਸ ਮੈਚ ਵਿਚ ਵੈਸਟ ਇੰਡੀਜ਼ ਨੂੰ 26 ਦÏੜਾਂ ਨਾਲ ਹਰਾਇਆ | ਸੋਮਵਾਰ ਨੂੰ ਕਾਰਡਿਫ 'ਚ ਖੇਡੇ ਗਏ ਮੈਚ 'ਚ, ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 20 ਓਵਰਾਂ 'ਚ 8 ਵਿਕਟਾਂ 'ਤੇ 179 ਦÏੜਾਂ ਬਣਾਈਆਂ | ਜਵਾਬ 'ਚ ਵੈਸਟ ਇੰਡੀਜ਼ 8 ਵਿਕਟਾਂ 'ਤੇ 153 ਦÏੜਾਂ ਹੀ ਬਣਾ ਸਕਿਆ | ਵੈਸਟ ਇੰਡੀਜ਼ ਲਈ ਐਫੀ ਫਲੈਚਰ ਸਭ ਤੋਂ ਸਫਲ ਗੇਂਦਬਾਜ਼ ਰਹੀ, ਉਸਨੇ ਆਪਣੇ 4 ਓਵਰਾਂ 'ਚ 23 ਦÏੜਾਂ ਦੇ ਕੇ 4 ਵਿਕਟਾਂ ਲਈਆਂ | ਬੱਲੇਬਾਜ਼ੀ 'ਚ ਸ਼ਾਫਾਲੀ ਵਰਮਾ ਤੇ ਕਪਤਾਨ ਸਮਿ੍ਤੀ ਮੰਧਾਨਾ ਨੇ ਭਾਰਤ ਨੂੰ ਇਕ ਮਜ਼ਬੂਤ ਸ਼ੁਰੂਆਤ ਦਿੱਤੀ | ਦੋਵਾਂ ਨੇ 5.2 ਓਵਰਾਂ ਵਿੱਚ ਪਹਿਲੀ ਵਿਕਟ ਲਈ 59 ਦÏੜਾਂ ਜੋੜੀਆਂ | ਸ਼ਾਫਾਲੀ ਨੇ 13 ਗੇਂਦਾਂ 'ਚ 29 ਦÏੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਦਕਿ ਮੰਧਾਨਾ ਨੇ 23 ਗੇਂਦਾਂ 'ਤੇ 39 ਦÏੜਾਂ ਬਣਾਈਆਂ |
ਯਸਤਿਕਾ 26 ਗੇਂਦਾਂ 'ਚ 36 ਦÏੜਾਂ ਬਣਾਉਣ ਤੋਂ ਬਾਅਦ ਰਿਟਾਇਰਡ ਆਊਟ

ਪਿਛਲੀ ਖ਼ਬਰ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ਸਿੱਦਕੀ ਤੇ ਸ਼ੰਘਰਸ਼ੀ ਲੰਡਨ ਵਿੱਚ ਰਿਲੀਜ਼ ਅਗਲੀ ਖ਼ਬਰ ਗਿ੍ਫ਼ਥ ਦਾ 28ਵਾਂ ਸ਼ਹੀਦੀ ਖੇਡ ਮੇਲਾ ਯਾਦਗਾਰੀ ਪਲਾਂ ਨਾਲ ਹੋਇਆ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।