12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜਪਾਨ ਤੇ ਸਵੀਡਨ ਵਿਚਾਲੇ 1-1 ਨਾਲ ਮੈਚ ਡਰਾਅ

ਅਜੀਤ ਡੈਸਕ 27-06-2026
ਨਿਊਯਾਰਕ, 26 ਜੂਨ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਐੱਫ’ ਦੇ ਅਹਿਮ ਮੁਕਾਬਲੇ ’ਚ ਜਪਾਨ ਤੇ ਸਵੀਡਨ ਵਿਚਾਲੇ ਖੇਡਿਆ ਮੈਚ 1-1 ਨਾਲ ਬਰਾਬਰੀ ’ਤੇ ਖਤਮ ਹੋਇਆ। ਇਸ ਰੋਮਾਂਚਕ ਮੈਚ ਤੋਂ ਬਾਅਦ ਦੋਵੇਂ ਟੀਮਾਂ ਨੇ ਨਾਕਆਊਟ ਗੇੜ ਲਈ ਆਪਣੀ ਜਗ੍ਹਾ ਪੱਕੀ ਕਰ ਲਈ। ਪਹਿਲਾ ਅੱਧ ਬਿਨਾਂ ਕਿਸੇ ਗੋਲ ਦੇ ਸਮਾਪਤ ਹੋਇਆ। ਜਪਾਨ ਨੇ ਮੈਚ ਦੀ ਸ਼ੁਰੂਆਤ ’ਚ ਸੰਭਲ ਕੇ ਖੇਡਿਆ ਅਤੇ ਡਰਾਅ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਡਰਾਅ ਵੀ ਉਸ ਨੂੰ ਅਗਲੇ ਗੇੜ ’ਚ ਲਿਜਾਣ ਲਈ ਕਾਫ਼ੀ ਸੀ। ਦੂਜੇ ਪਾਸੇ ਸਵੀਡਨ ਨੇ ਵਧੇਰੇ ਹਮਲਾਵਰ ਰਵੱਈਆ ਅਪਣਾਇਆ। 56ਵੇਂ ਮਿੰਟ ’ਚ ਰਿਤਸੂ ਦੋਆਨ ਦੇ ਸੁੰਦਰ ਪਾਸ ਨੂੰ ਡਾਈਜ਼ਨ ਮਾਏਦਾ ਨੇ ਜਪਾਨ ਨੂੰ 1-0 ਦੀ ਬੜ੍ਹਤ ਦਿਵਾਈ। ਇਹ ਜਪਾਨ ਦਾ ਇਸ ਟੂਰਨਾਮੈਂਟ ਵਿੱਚ ਸੱਤਵਾਂ ਗੋਲ ਸੀ, ਜੋ ਕਿਸੇ ਵੀ ਵਿਸ਼ਵ ਕੱਪ ’ਚ ਜਪਾਨ ਵੱਲੋਂ ਸਭ ਤੋਂ ਵੱਧ ਗੋਲਾਂ ਦਾ ਰਿਕਾਰਡ ਬਣ ਗਿਆ। ਇਸ ਤੋਂ ਸਿਰਫ਼ 6 ਮਿੰਟ ਬਾਅਦ, 62ਵੇਂ ਮਿੰਟ ’ਚ ਸਵੀਡਨ ਦੇ ਐਂਥਨੀ ਐਲਾਂਗਾ ਵਲੋਂ ਕੀਤੇ ਗੋਲ ਨਾਲ ਸਕੋਰ 1-1 ਹੋ ਗਿਆ। ਬਰਾਬਰੀ ਤੋਂ ਬਾਅਦ ਸਵੀਡਨ ਨੇ ਹੋਰ ਦਬਾਅ ਬਣਾਇਆ ਪਰ ਜਪਾਨੀ ਰੱਖਿਆ ਤੇ ਗੋਲਕੀਪਰ ਸੁਜ਼ੂਕੀ ਦੀਆਂ ਬਚਾਅ ਰਣਨੀਤੀਆਂ ਨੇ ਟੀਮ ਨੂੰ ਹਾਰ ਤੋਂ ਬਚਾਇਆ।
ਪਿਛਲੀ ਖ਼ਬਰ ਨੀਦਰਲੈਂਡ ਨੇ ਟਿਊਨੀਸ਼ੀਆ ’ਤੇ 3-1 ਨਾਲ ਕੀਤੀ ਜਿੱਤ ਦਰਜ ਅਗਲੀ ਖ਼ਬਰ ਤੁਰਕੀ ਨੇ ਅਮਰੀਕਾ ਨੂੰ ਇਕ ਰੋਮਾਂਚਕ ਮੈਚ ’ਚ 3-2 ਨਾਲ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।