03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਓਸਮਾਨ ਦੀ ਹੈਟਿ੍ਕ ਸਦਕਾ ਫਰਾਂਸ ਨੇ ਨਾਰਵੇ ਨੂੰ 4-1 ਹਰਾਇਆ

ਅਜੀਤ ਡੈਸਕ 27-06-2026
ਫੌਕਸਬਰੋ, 26 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਗਰੁੱਪ-‘ਆਈ’ ਦੇ ਮੁਕਾਬਲੇ ’ਚ ਫਰਾਂਸ ਨੇ ਨਾਰਵੇ ਨੂੰ 4-1 ਹਰਾਇਆ। ਇਸ ਮੈਚ ’ਚ ਫਰਾਂਸ ਦੇ ਓਸਮਾਨ ਡੇਂਬੇਲੇ ਨੇ ਗੋਲਾਂ ਦੀ ਹੈਟਿ੍ਕ ਲਗਾ ਕੇ ਆਪਣਾ ਨਾਂਅ ਚਮਕਾਇਆ। ਮੈਚ ਦੇ 7ਵੇਂ ਮਿੰਟ ’ਚ ਸਟਾਰ ਫਾਰਵਰਡ ਓਸਮਾਨ ਡੇਂਬੇਲੇ ਨੇ ਇਕ ਸ਼ਾਨਦਾਰ ਗੋਲ ਕਰਕੇ ਫਰਾਂਸ ਨੂੰ 1-0 ਨਾਲ ਅੱਗੇ ਕਰ ਦਿੱਤਾ। ਫਰਾਂਸ ਨੇ ਸ਼ੁਰੂਆਤੀ ਮਿੰਟਾਂ ਤੋਂ ਹੀ ਹਮਲਾਵਰ ਖੇਡ ਸ਼ੈਲੀ ਦਾ ਪ੍ਰਦਰਸ਼ਨ ਕੀਤਾ। ਨਾਰਵੇਈ ਟੀਮ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆਈ। ਇਸ ਦੌਰਾਨ ਓਸਮਾਨ ਡੇਂਬੇਲੇ ਨੇ ਫਰਾਂਸ ਲਈ 20ਵੇਂ ਮਿੰਟ ’ਚ ਦੂਜਾ ਗੋਲ ਕੀਤਾ ਤੇ ਟੀਮ ਨੂੰ 2-0 ਦੀ ਲੀਡ ਦਿਵਾਈ। ਹਾਲਾਂਕਿ, ਇਸਦਾ ਨਾਰਵੇ ਨੇ ਤੁਰੰਤ ਜਵਾਬ ਦਿੱਤਾ ਤੇ 21ਵੇਂ ਮਿੰਟ ’ਚ ਥੀਓ ਆਸਗਾਰਡ ਦੇ ਗੋਲ ਨਾਲ ਸਕੋਰ 2-1 ਕਰ ਦਿੱਤਾ। ਫਰਾਂਸ ਲਈ ਨਾਰਵੇ ਵਿਰੁੱਧ ਲੀਡ ਨੂੰ ਹੋਰ ਮਜ਼ਬੂਤ ਕਰਦੇ ਹੋਏ ਸਟਾਰ ਫਾਰਵਰਡ ਓਸਮਾਨ ਡੇਂਬੇਲੇ ਨੇ 32ਵੇਂ ਮਿੰਟ ’ਚ ਆਪਣਾ ਤੀਜਾ ਗੋਲ ਕਰਕੇ ਸ਼ਾਨਦਾਰ ਹੈਟ੍ਰਿਕ ਪੂਰੀ ਕੀਤੀ। ਜਿਸ ਨਾਲ ਪਹਿਲੇ ਅੱਧ ਦੇ ਅੰਤ ਤੱਕ ਟੀਮ ਦੀ ਲੀਡ 3-1 ਹੋ ਗਈ। ਫਰਾਂਸ ਨੇ ਨਾਰਵੇ ’ਤੇ ਪੂਰਾ ਦਬਦਬਾ ਬਣਾਈ ਰੱਖਿਆ। ਦੂਜੇ ਅੱਧ ਦੌਰਾਨ ਵੀ ਉਨ੍ਹਾਂ ਨੇ ਨਾਰਵੇ ਦੀਆਂ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ। ਉਨ੍ਹਾਂ ਨੇ ਨਾਰਵੇ ਨੂੰ ਕੋਈ ਵੀ ਗੋਲ ਕਰਨ ਦਾ ਮੌਕਾ ਨਾ ਦਿੱਤਾ। ਇੰਜ਼ਰੀ ਟਾਇਮ ’ਚ 90+4 ਮਿੰਟ ’ਤੇ ਫਰਾਂਸ ਦੇ ਡੀਜਾਇਰ ਡੂਏ ਨੇ ਗੋਲ ਕਰਕੇ ਲੀਡ 4-1 ਕਰਕੇ ਜਿੱਤ ਦਰਜ ਕੀਤੀ।
ਪਿਛਲੀ ਖ਼ਬਰ ਸੇਨੇਗਲ ਨੇ ਇਰਾਕ ’ਤੇ ਕੀਤੀ ਸ਼ਾਨਦਾਰ ਜਿੱਤ ਦਰਜ ਅਗਲੀ ਖ਼ਬਰ -ਹਾਕੀ ਪ੍ਰੋ ਲੀਗ-ਭਾਰਤ ਦੀ ਪਾਕਿਸਤਾਨ ’ਤੇ ਇਤਿਹਾਸਕ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।