24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਜੋਕੋਵਿਚ ਨੇ 5:15 ਘੰਟੇ ਤੱਕ ਚੱਲੇ ਮੈਚ ’ਚ 14 ਸਾਲ ਛੋਟੇ ਖਿਡਾਰੀ ਨੂੰ ਹਰਾਇਆ

ਅਜੀਤ ਡੈਸਕ 09-07-2026
ਲੰਡਨ, 8 ਜੁਲਾਈ (ਏਜੰਸੀ)-39 ਸਾਲਾ ਨੋਵਾਕ ਜੋਕੋਵਿਚ ਵਿੰਬਲਡਨ ਇਤਿਹਾਸ ’ਚ ਸਭ ਤੋਂ ਲੰਬਾ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਜਿੱਤਣ ਵਾਲਾ ਖਿਡਾਰੀ ਬਣ ਗਏ ਹਨ। ਉਸਨੇ ਆਲ ਇੰਗਲੈਂਡ ਕਲੱਬ ਵਿਖੇ ਸੈਂਟਰ ਕੋਰਟ ’ਤੇ 5 ਘੰਟੇ ਅਤੇ 15 ਮਿੰਟਾਂ ’ਚ ਕੈਨੇਡਾ ਦੇ ਫੇਲਿਕਸ ਔਗਰ-ਅਲਿਆਸੀਮ ਨੂੰ 7-6 (10), 3-6, 6-3, 6-7 (4), 7-6 (4) ਨਾਲ ਹਰਾਇਆ। ਮੈਚ ਦਾ ਫੈਸਲਾ ਪੰਜਵੇਂ ਸੈੱਟ ਦੇ ਸੁਪਰ ਟਾਈ-ਬ੍ਰੇਕ ਵਿਚ ਹੋਇਆ। 2008 ’ਚ ਰੇਨਰ ਸ਼ੂਟਲਰ ਤੇ ਅਰਨੋ ਕਲੇਮੈਂਟ ਵਿਚਕਾਰ ਪਿਛਲਾ ਕੁਆਰਟਰ ਫਾਈਨਲ 5 ਘੰਟੇ ਅਤੇ 12 ਮਿੰਟ ਚੱਲਿਆ। ਜੋਕੋਵਿਚ ਓਪਨ ਯੁੱਗ ’ਚ ਸਭ ਤੋਂ ਵੱਧ ਪੰਜ-ਸੈੱਟ ਗ੍ਰੈਂਡ ਸਲੈਮ ਮੈਚ ਖੇਡਣ ਵਾਲਾ ਖਿਡਾਰੀ ਵੀ ਬਣ ਗਿਆ ਹੈ। ਉਸਨੇ ਆਪਣੇ ਗ੍ਰੈਂਡ ਸਲੈਮ ਕਰੀਅਰ ਦਾ ਆਪਣਾ 50ਵਾਂ ਪੰਜ-ਸੈੱਟ ਸਿੰਗਲਜ਼ ਮੈਚ ਖੇਡ ਕੇ ਸਵਿਟਜ਼ਰਲੈਂਡ ਦੇ ਸਟੈਨ ਵਾਵਰਿੰਕਾ (49 ਵਾਰ) ਦੇ ਰਿਕਾਰਡ ਨੂੰ ਤੋੜਿਆ। ਉਹ ਇਕ ਸਿੰਗਲ ਗ੍ਰੈਂਡ ਸਲੈਮ ’ਚ 15 ਪੁਰਸ਼ ਸਿੰਗਲਜ਼ ਸੈਮੀਫਾਈਨਲ ਖੇਡਣ ਵਾਲਾ ਓਪਨ ਯੁੱਗ ’ਚ ਤੀਜਾ ਖਿਡਾਰੀ ਵੀ ਬਣ ਗਿਆ। ਰੋਜਰ ਫੈਡਰਰ ਨੇ ਆਸਟ੍ਰੇਲੀਅਨ ਓਪਨ ’ਚ ਤੇ ਰਾਫੇਲ ਨਡਾਲ ਨੇ ਫ੍ਰੈਂਚ ਓਪਨ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਰਕਮ ਲਈ ਪੈਟਰੋਲ ਦੀ ਬੋਤਲ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹਿਆ ਮਜ਼ਦੂਰ ਆਗੂ *ਸਿਵ... ਅਗਲੀ ਖ਼ਬਰ ਸੈਮੀਫਾਈਨਲ ਦੀ ਜੰਗ ਲਈ 8 ਟੀਮਾਂ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।