14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮੈਸੀ ਤੇ ਰੈਫਰੀ ਵਿਚਾਲੇ ਤਿੱਖੀ ਬਹਿਸ

ਅਜੀਤ ਡੈਸਕ 13-07-2026

ਕੈਨਸਾਸ ਸਿਟੀ, 12 ਜੁਲਾਈ (ਇੰਟ.)-ਮੈਚ ਦੌਰਾਨ ਮੈਸੀ ਤੇ ਪੁਰਤਗਾਲੀ ਰੈਫਰੀ ਜੋਓਓ ਪੇਡਰੋ ਪਿਨਹੇਰੋ ਵਿਚਕਾਰ ਇਕ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ। ਇਹ ਘਟਨਾ ਸਵਿਟਜ਼ਰਲੈਂਡ ਨੂੰ ਫ੍ਰੀ ਕਿੱਕ ਦਿੱਤੇ ਜਾਣ ਤੋਂ ਠੀਕ ਪਹਿਲਾਂ ਵਾਪਰੀ। ਮੈਸੀ ਅਰਜਨਟੀਨਾ ਦੀ ਰੱਖਿਆਤਮਕ ਕੰਧ ਦਾ ਹਿੱਸਾ ਸੀ ਜਦੋਂ ਰੈਫਰੀ ਪਿਨਹੇਰੋ ਨੇ ਉਸਨੂੰ ਇੱਕ ਨਿਸ਼ਚਿਤ ਦੂਰੀ ‘ਤੇ ਪਿੱਛੇ ਹਟਣ ਲਈ ਕਿਹਾ। ਰੈਫਰੀ ਦੇ ਲਹਿਜੇ ਤੋਂ ਗੁੱਸੇ ’ਚ ਅਰਜਨਟੀਨਾ ਦੇ ਕਪਤਾਨ ਨੇ ਤੁਰੰਤ ਜਵਾਬ ਦਿੱਤਾ ‘ਮੇਰੇ ਨਾਲ ਨਿਮਰਤਾ ਨਾਲ ਗੱਲ ਕਰੋ। ਮੇਰਾ ਨਿਰਾਦਰ ਨਾ ਕਰੋ ਕਿਉਂਕਿ ਮੈਂ ਵੀ ਤੁਹਾਡੇ ਨਾਲ ਨਿਮਰਤਾ ਨਾਲ ਗੱਲ ਕੀਤੀ ਹੈ। ਬਹਿਸ ਦੌਰਾਨ ਮੈਸੀ ਨੇ ਰੈਫਰੀ ਨਾਲ ਗੱਲ ਕਰਦੇ ਸਮੇਂ ਆਪਣੇ ਹੱਥ ਆਪਣੀ ਪਿੱਠ ਪਿੱਛੇ ਰੱਖੇ। ਪਿਨਹੀਰੋ ਨੇ ਅਰਜਨਟੀਨਾ ਦੇ ਕਪਤਾਨ ਨੂੰ ਚੇਤਾਵਨੀ ਕਾਰਡ ਵੀ ਜਾਰੀ ਨਹੀਂ ਕੀਤਾ ਤੇ ਇਸ ਸੰਖੇਪ ਬਹਿਸ ਦਾ ਮੈਚ ’ਤੇ ਕੋਈ ਪ੍ਰਭਾਵ ਨਹੀਂ ਪਿਆ। ਹਾਲਾਂਕਿ, ਇਹ ਕਲਿੱਪ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਫੈਲ ਗਈ ਤੇ ਇਸ ਨਾਟਕੀ ਕੁਆਰਟਰ ਫਾਈਨਲ ਦੇ ਸਭ ਤੋਂ ਯਾਦਗਾਰੀ ਪਲਾਂ ਵਿਚੋਂ ਇੱਕ ਬਣ ਗਈ।

ਪਿਛਲੀ ਖ਼ਬਰ ਇਹ ਟੀਮ ਕਦੇ ਉਮੀਦ ਨਹੀਂ ਛੱਡਦੀ-ਮੈਸੀ, ਕਿਹਾ, ਅਰਜਨਟੀਨਾ ਦੀ ਜਿੱਤ ਤੋਂ ਬਹੁਤ ਖੁਸ਼ ਅਗਲੀ ਖ਼ਬਰ ਪਹਿਲੀ ਵਾਰ ਚੋਟੀ ਦੀਆਂ ਚਾਰ ਟੀਮਾਂ ਸੈਮੀਫਾਈਨਲ ’ਚ-ਫ਼ਰਾਂਸ ਬਨਾਮ ਸਪੇਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।