11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਐਮਬਾਪੇ-ਯਾਮਲ ਤੇ ਮੈਸੀ-ਹੈਰੀ ਕੇਨ ’ਚ ਹੋਵੇਗਾ ਰੋਮਾਂਚਕ ਮੁਕਾਬਲਾ

ਅਜੀਤ ਡੈਸਕ 14-07-2026

ਜਲੰਧਰ , 13 ਜੁਲਾਈ (ਡਾ. ਜਤਿੰਦਰ ਸਾਬੀ)-ਫੀਫਾ ਵਿਸ਼ਵ ਕੱਪ 2026 ਹੁਣ ਆਪਣੇ ਸਭ ਤੋਂ ਨਿਰਣਾਇਕ ਤੇ ਰੋਮਾਂਚਕ ਪੜਾਅ ’ਚ ਦਾਖ਼ਲ ਹੋ ਗਿਆ ਹੈ। ਸੈਮੀਫਾਈਨਲ ’ਚ ਪਹੁੰਚੀਆਂ ਚਾਰ ਤਾਕਤਵਰ ਟੀਮਾਂ-ਫਰਾਂਸ, ਸਪੇਨ, ਅਰਜਨਟੀਨਾ ਅਤੇ ਇੰਗਲੈਂਡ ਹੁਣ ਸਿਰਫ਼ ਇਕ ਜਿੱਤ ਦੂਰ ਹਨ ਉਸ ਮੰਜ਼ਿਲ ਤੋਂ, ਜਿਸਦਾ ਹਰ ਫੁੱਟਬਾਲਰ ਬਚਪਨ ਤੋਂ ਸੁਪਨਾ ਦੇਖਦਾ ਹੈ। ਇਹ ਸਿਰਫ਼ 2 ਮੈਚ ਨਹੀਂ, ਸਗੋਂ 2 ਪੀੜ੍ਹੀਆਂ, 2 ਫ਼ਲਸਫ਼ਿਆਂ ਤੇ 2 ਵੱਖ-ਵੱਖ ਫੁੱਟਬਾਲੀ ਸੋਚਾਂ ਦੀ ਟੱਕਰ ਹੈ। ਇਕ ਪਾਸੇ ਵਿਸ਼ਵ ਦੇ ਸਭ ਤੋਂ ਤੇਜ਼ ਤੇ ਖ਼ਤਰਨਾਕ ਹਮਲਾਵਰ ਕਿਲੀਅਨ ਐਮਬਾਪੇ ਦਾ ਸਾਹਮਣਾ ਨੌਜਵਾਨ ਖ਼ਿਡਾਰੀ ਲਾਮਿਨ ਯਾਮਲ ਨਾਲ ਹੋਵੇਗਾ, ਜਦਕਿ ਦੂਜੇ ਸੈਮੀਫਾਈਨਲ ’ਚ ਵਿਸ਼ਵ ਫੁੱਟਬਾਲ ਦੇ ਮਹਾਨ ਕਲਾਕਾਰ ਲਿਓਨਲ ਮੈਸੀ ਤੇ ਇੰਗਲੈਂਡ ਦੇ ਕਪਤਾਨ ਹੈਰੀ ਕੇਨ ਆਪਣੀਆਂ ਟੀਮਾਂ ਨੂੰ ਫਾਈਨਲ ’ਚ ਪਹੁੰਚਾਉਣ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਉਤਰਣਗੇ। ਇਸ ਦੌਰਾਨ ਸੈਮੀਫਾਈਨਲ ਦੇ ਨਾਲ-ਨਾਲ ਗੋਲਡਨ ਬੂਟ ਦੀ ਦੌੜ ਵੀ ਦਿਲਚਸਪ ਬਣ ਗਈ ਹੈ। ਕਿਲੀਅਨ ਐਮਬਾਪੇ ਤੇ ਲਿਓਨਲ ਮੈਸੀ ਅੱਠ-ਅੱਠ ਗੋਲਾਂ ਨਾਲ ਸਿਖਰ ’ਤੇ ਹਨ। ਹੈਰੀ ਕੇਨ ਤੇ ਜੂਡ ਬੈਲਿੰਗਹਮ 6-6 ਗੋਲ ਕਰਕੇ ਪਿੱਛੇ ਹਨ, ਜਦਕਿ ਉਸਮਾਨ ਡੇਮਬੇਲੇ 5 ਗੋਲਾਂ ਨਾਲ ਦੌੜ ਵਿੱਚ ਬਣੇ ਹੋਏ ਹਨ। ਸੈਮੀਫਾਈਨਲ ਤੇ ਫਾਈਨਲ ਦੇ ਮੁਕਾਬਲੇ ਇਹ ਤੈਅ ਕਰਨਗੇ ਕਿ ਵਿਸ਼ਵ ਕੱਪ ਦਾ ਸਰਵੋਤਮ ਗੋਲ ਸਕੋਰਰ ਕੌਣ ਬਣੇਗਾ। ਸੈਮੀਫਾਈਨਲ ਦੇ ਇਹ ਦੋਵੇਂ ਮੁਕਾਬਲੇ ਕੇਵਲ ਟਰਾਫੀ ਦੀ ਦੌੜ ਨਹੀਂ ਹਨ, ਸਗੋਂ ਜਜ਼ਬੇ, ਮਿਹਨਤ, ਨੇਤ੍ਰਿਤਵ, ਸੁਪਨਿਆਂ ਤੇ ਵਿਰਾਸਤ ਦੀ ਲੜਾਈ ਹਨ। ਇੱਥੇ ਹਰ ਗੋਲ ਕਿਸੇ ਖਿਡਾਰੀ ਦੇ ਸਾਲਾਂ ਦੇ ਸੰਘਰਸ਼ ਦੀ ਕਹਾਣੀ ਦੱਸੇਗਾ ਅਤੇ ਹਰ ਸੀਟੀ ਨਾਲ ਕੋਈ ਨਵਾਂ ਇਤਿਹਾਸ ਜਨਮ ਲਵੇਗਾ।

ਪਿਛਲੀ ਖ਼ਬਰ ਅੱਜ ਤੋਂ 96 ਸਾਲ ਪਹਿਲਾਂ ਰੱਖੀ ਗਈ ਸੀ ਫੀਫਾ ਵਿਸ਼ਵ ਕੱਪ ਦੀ ਨੀਂਹ ਅਗਲੀ ਖ਼ਬਰ ਭਾਰਤੀ ਮਹਿਲਾ ਟੀਮ ਨੇ ਜਿੱਤਿਆ ਲਾਰਡਜ਼ ਦਾ ਪਹਿਲਾ ਟੈਸਟ ਮੈਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।