02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਥਲੈਟਿਕਸ ਅਤੇ ਪੈਰਾ ਤੈਰਾਕੀ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਅਜੀਤ ਡੈਸਕ 30-07-2026

ਗਲਾਸਗੋ, 29 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਐਥਲੈਟਿਕਸ ਅਤੇ ਪੈਰਾ ਤੈਰਾਕੀ ’ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਦਕਿ ਵੇਟਲਿਫਟਿੰਗ ਤੇ ਤੈਰਾਕੀ ’ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਐਥਲੈਟਿਕਸ ’ਚ ਭਾਰਤ ਦੇ ਅਨਿਮੇਸ਼ ਕੁਜੂਰ ਨੇ ਪੁਰਸ਼ਾਂ ਦੀ 200 ਮੀਟਰ ਦੌੜ ਦੇ ਪਹਿਲੇ ਗੇੜ ’ਚ 20.46 ਸਕਿੰਟ ਦਾ ਸੀਜ਼ਨ ਦਾ ਸਰਵੋਤਮ ਸਮਾਂ ਕੱਢਦਿਆਂ ਆਪਣੀ ਹੀਟ ’ਚ ਪਹਿਲਾ ਸਥਾਨ ਹਾਸਲ ਕੀਤਾ ਤੇ ਭਰੋਸੇਮੰਦ ਅੰਦਾਜ਼ ’ਚ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ। ਸ਼ਾਟ ਪੁੱਟ ’ਚ ਭਾਰਤ ਲਈ ਦੋਹਰੀ ਖੁਸ਼ੀ ਰਹੀ। ਤਜਿੰਦਰਪਾਲ ਸਿੰਘ ਤੂਰ ਨੇ ਗਰੁੱਪ-ਏ ’ਚ 20.14 ਮੀਟਰ ਦੀ ਥ੍ਰੋ ਨਾਲ ਦੂਜਾ ਸਥਾਨ ਹਾਸਲ ਕਰਕੇ ਸਿੱਧਾ ਫਾਈਨਲ ’ਚ ਜਗ੍ਹਾ ਬਣਾਈ, ਜਦਕਿ ਸਤਿੰਦਰਪਾਲ ਸਿੰਘ ਗਿੱਲ ਨੇ ਗਰੁੱਪ-ਬੀ ਵਿੱਚ 19.95 ਮੀਟਰ ਦੀ ਥ੍ਰੋ ਨਾਲ ਦੂਜਾ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਕੁਆਲੀਫਾਈ ਕਰ ਲਿਆ। ਹੁਣ ਦੋਵੇਂ ਭਾਰਤੀ ਗੋਲਾ ਸੁੱਟ ਖਿਡਾਰੀਆਂ ਤੋਂ ਤਗਮੇ ਦੀਆਂ ਉਮੀਦਾਂ ਵਧ ਗਈਆਂ ਹਨ। ਪੈਰਾ ਤੈਰਾਕੀ ਵਿਚ ਵੀ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਰਸ਼ਾਂ ਦੀ 50 ਮੀਟਰ ਫ੍ਰੀਸਟਾਈਲ ਐਸ7 ਹੀਟਸ ’ਚ ਚੈਤਨਿਆ ਵਿਸ਼ਵਾਸ ਕੁਲਕਰਨੀ (32.77 ਸਕਿੰਟ) ਤੇ ਸੁਯਸ਼ ਨਾਰਾਇਣ ਜਾਧਵ (35.35 ਸਕਿੰਟ) ਨੇ ਆਪਣੀਆਂ ਹੀਟਾਂ ’ਚ ਕ੍ਰਮਵਾਰ ਚੌਥਾ ਤੇ ਛੇਵਾਂ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਕੁਆਲੀਫਾਈ ਕਰ ਲਿਆ।

ਪਿਛਲੀ ਖ਼ਬਰ ਵੈਭਵ ਦੁਨੀਆ ਦੇ ਚੋਟੀ ਦੇ 50 ਟੀ-20 ਬੱਲੇਬਾਜ਼ਾਂ ’ਚ ਸ਼ਾਮਿਲ ਅਗਲੀ ਖ਼ਬਰ ਮੁੱਕੇਬਾਜ਼ੀ ’ਚ ਭਾਰਤ ਦੇ 10 ਤਗਮੇ ਹੋਏ ਪੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।