03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਜੂਡੋ- ਇਸ਼ਰੂਪ ਨਾਰੰਗ ਨੂੰ ਕਾਂਸੀ ਦੇ ਤਗਮੇ ’ਚ ਮਿਲੀ ਹਾਰ

ਜੂਡੋ- ਇਸ਼ਰੂਪ ਨਾਰੰਗ ਨੂੰ ਕਾਂਸੀ ਦੇ ਤਗਮੇ ’ਚ ਮਿਲੀ ਹਾਰ

ਅਜੀਤ ਡੈਸਕ 03-08-2026

ਗਲਾਸਗੋ, 2 ਅਗਸਤ (ਹਰਜੀਤ ਸਿੰਘ ਦੁਸਾਂਝ)-ਭਾਰਤੀ ਜੂਡੋ ਖਿਡਾਰਣ ਇਸ਼ਰੂਪ ਨਾਰੰਗ, ਇੱਥੇ ਰਾਸ਼ਟਰਮੰਡਲ ਖੇਡਾਂ ’ਚ ਔਰਤਾਂ ਦੇ 78 ਕਿਲੋਗ੍ਰਾਮ ਕਾਂਸੀ ਦੇ ਤਗਮੇ ਦੇ ਪਲੇਆਫ ’ਚ ਕੈਨੇਡਾ ਦੀ ਕੋਰਲੀ ਗੌਡਬੂ ਤੋਂ ਹਾਰ ਗਈ। ਇਸ਼ਰੂਪ ਕੈਮਰੂਨ ਦੀ ਲੰਬੀ ਅਤੇ ਮਜ਼ਬੂਤ ਖਿਡਾਰਨ ਜਾਰਜੀਕਾ ਵੇਸਲੇ ਜ਼ੇਂਗੂ ਮੌਨ ਨੂੰ ਰੈਪੇਚੇਜ ਮੁਕਾਬਲੇ ’ਚ ਹਰਾਉਣ ਤੋਂ ਬਾਅਦ ਕਾਂਸੀ ਦੇ ਤਗਮੇ ਲਈ ਦੌੜ ’ਚ ਸੀ। ਪਰ ਉਹ ਕਾਂਸੀ ਦੇ ਤਗਮੇ ਦੇ ਮੁਕਾਬਲੇ ’ਚ ਸਫਲਤਾ ਪ੍ਰਾਪਤ ਕਰਨ ’ਚ ਅਸਫਲ ਰਹੀ। ਹਮਲਾਵਰ ਗੌਡਬੂ ਪੰਜਾਬ ਦੀ 19 ਸਾਲਾ ਇਸ਼ਰੂਪ ਲਈ ਮੁਸ਼ਕਲ ਸਾਬਤ ਹੋਈ। ਇਸ਼ਰੂਪ ਨੂੰ ਨਿਰਧਾਰਤ ਸਮੇਂ ਦੌਰਾਨ 2 ਪੈਨਲਟੀ ਮਿਲੀਆਂ ਤੇ ਅੰਤ ਵਿਚ ਗੋਲਡਨ ਸਕੋਰ ’ਤੇ ਮੁਕਾਬਲਾ ਹਾਰ ਗਈ।

ਪਿਛਲੀ ਖ਼ਬਰ ਗਲਾਸਗੋ ਵਿਖੇ ਇਕ ਅਗਲੀ ਖ਼ਬਰ ਅੰਕੁਰ ਤੇ ਯਸ਼ਸਵਿਨੀ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।