09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਾਈ ਸੁਧਰਸਨ ਸ੍ਰੀਲੰਕਾ ਟੈਸਟ ਲੜੀ ਤੋਂ ਬਾਹਰ

ਨਵੀਂ ਦਿੱਲੀ, 8 ਅਗਸਤ (ਪੀ. ਟੀ.

ਅਜੀਤ ਡੈਸਕ 09-08-2026
ਨਵੀਂ ਦਿੱਲੀ, 8 ਅਗਸਤ (ਪੀ.ਟੀ.ਆਈ.)-ਪ੍ਰਤਿਭਾਸ਼ਾਲੀ ਟਾਪ ਆਰਡਰ ਬੱਲੇਬਾਜ਼ ਬੀ. ਸਾਈ ਸੁਧਰਸਨ ਨੂੰ ਸ੍ਰੀਲੰਕਾ ਵਿਰੁੱਧ 2 ਮੈਚਾਂ ਦੀ ਟੈਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ ਕਿਉਂਕਿ ਉਸਦੇ ਸੱਜੇ ਪੈਰ ਦੇ ਅੰਗੂਠੇ ’ਚ ਸੱਟ ਲੱਗੀ ਹੈ। ਸੁਧਰਸਨ ਨੂੰ ਇਹ ਸੱਟ ਭਾਰਤ ਏ ਟੀਮ ਦੇ ਸ੍ਰੀਲੰਕਾ ਦੌਰੇ ਦੌਰਾਨ ਲੱਗੀ ਸੀ। ਭਾਰਤ ‘ਏ’ ਲਈ ਇਕ ਮੈਚ ’ਚ ਸੈਂਕੜਾ ਲਗਾਉਣ ਤੋਂ ਬਾਅਦ, ਉਹ ਦੂਜੇ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ ਤੇ ਉਦੋਂ ਤੋਂ ਉਹ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ’ਚ ਰਿਹੈਬਲੀਟੇਸ਼ਨ ਤੋਂ ਗੁਜ਼ਰ ਰਿਹਾ ਹੈ। ਉਸਦੀ ਸੱਟ ਦੀ ਨਿਗਰਾਨੀ ਕਰ ਰਹੀ ਸਪੋਰਟਸ ਸਾਇੰਸ ਟੀਮ ਦੇ ਇੱਕ ਅਪਡੇਟ ਦੇ ਅਨੁਸਾਰ ਸਾਈ ਸੁਧਰਸਨ ਸ੍ਰੀਲੰਕਾ ਵਿਰੁੱਧ ਆਉਣ ਵਾਲੀ ਟੈਸਟ ਸੀਰੀਜ਼ ’ਚ ਨਹੀਂ ਖੇਡ ਸਕੇਗਾ। ਡਾਕਟਰੀ ਮਾਹਿਰਾਂ ਨੇ ਉਸਨੂੰ ਪੂਰੀ ਤੰਦਰੁਸਤੀ ਪ੍ਰਾਪਤ ਕਰਨ ਲਈ ਹੋਰ ਸਮਾਂ ਦੇਣ ਦੀ ਸਲਾਹ ਦਿੱਤੀ ਹੈ। ਜਦੋਂ ਕਿ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਉਹ ਅਜੇ ਟੈਸਟ ਕ੍ਰਿਕਟ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੈ।
ਪਿਛਲੀ ਖ਼ਬਰ ਸੈਂਟਰ ਆਫ਼ ਐਕਸੀਲੈਂਸ ਜਾਣਗੇ ਬੀ.ਸੀ.ਸੀ.ਆਈ. ਸਕੱਤਰ ਸੈਕੀਆ ਅਗਲੀ ਖ਼ਬਰ ਸੱਟ ਕਾਰਨ ਜੇਮੀਮਾ ‘ਦ ਹੰਡਰਡ’ ਤੋਂ ਬਾਹਰ; ਏਸ਼ੀਆ ਕੱਪ ’ਚ ਭਾਗੀਦਾਰੀ ਸ਼ੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।