14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਰਿਬਾਕੀਨਾ ਯੂ.ਐਸ. ਓਪਨ ਦੀ ਨਵੀਂ ਚੈਂਪੀਅਨ

ਨਿਊਯਾਰਕ, 13 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਜ਼ਾਕਿਸਤਾਨ ਦੀ ਏਲੇਨਾ ਰਿਬਾਕੀਨਾ ਨੇ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਦੀ ਖ਼ਿਤਾਬੀ ਹੈਟ੍ਰਿਕ ਦਾ ਸੁਪਨਾ ਤੋੜ ਕੇ ਪਹਿਲੀ ਵਾਰ ਯੂ. ਐੱਸ.

ਯੂ.ਐਸ. ਓਪਨ ਦੀ ਜੇਤੂ ਟਰਾਫ਼ੀ ਨਾਲ ਏਲੇਨਾ ਰਿਬਾਕੀਨਾ। 14-09-2026
ਨਿਊਯਾਰਕ, 13 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਕਜ਼ਾਕਿਸਤਾਨ ਦੀ ਏਲੇਨਾ ਰਿਬਾਕੀਨਾ ਨੇ ਬੇਲਾਰੂਸ ਦੀ ਅਰੀਨਾ ਸਬਾਲੇਂਕਾ ਦੀ ਖ਼ਿਤਾਬੀ ਹੈਟ੍ਰਿਕ ਦਾ ਸੁਪਨਾ ਤੋੜ ਕੇ ਪਹਿਲੀ ਵਾਰ ਯੂ.ਐੱਸ. ਓਪਨ ਮਹਿਲਾ ਸਿੰਗਲਜ਼ ਦੀ ਟਰਾਫ਼ੀ ਆਪਣੇ ਨਾਂਅ ਕੀਤੀ।ਇਥੇ ਖੇਡੇ ਗਏ ਫਾਈਨਲ ਮੁਕਾਬਲੇ ’ਚ ਰਿਬਾਕੀਨਾ ਨੇ ਸਬਾਲੇਂਕਾ ਨੂੰ 6-4, 5-7, 6-2 ਨਾਲ ਹਰਾਇਆ। ਇਸ ਜਿੱਤ ਤੋਂ ਦੋ ਦਿਨ ਪਹਿਲਾਂ ਹੀ 27 ਸਾਲਾ ਰਿਬਾਕੀਨਾ ਨੇ ਸਬਾਲੇਂਕਾ ਤੋਂ ਵਿਸ਼ਵ ਨੰਬਰ-1 ਦੀ ਰੈਂਕਿੰਗ ਵੀ ਖੋਹੀ ਸੀ। ਪਹਿਲੇ ਸੈੱਟ ਵਿਚ ਰਿਬਾਕੀਨਾ ਨੇ ਸ਼ੁਰੂ ਤੋਂ ਹੀ ਦਬਾਅ ਬਣਾਉਂਦਿਆਂ 6-4 ਨਾਲ ਜਿੱਤ ਹਾਸਲ ਕੀਤੀ। ਦੂਜੇ ਸੈੱਟ ਵਿਚ ਸਬਾਲੇਂਕਾ ਨੇ ਜ਼ੋਰਦਾਰ ਵਾਪਸੀ ਕਰਕੇ 7-5 ਨਾਲ ਮੁਕਾਬਲਾ ਬਰਾਬਰ ਕਰ ਦਿੱਤਾ ਪਰ ਫੈਸਲਾਕੁੰਨ ਤੀਜੇ ਸੈੱਟ ਵਿਚ ਰਿਬਾਕੀਨਾ ਨੇ ਮੁੜ ਆਪਣੀ ਪਕੜ ਮਜ਼ਬੂਤ ਕਰਦਿਆਂ 6-2 ਨਾਲ ਮੈਚ ਆਪਣੇ ਨਾਂਅ ਕਰ ਲਿਆ। ਯੂ.ਐਸ. ਓਪਨ ਦੀ ਟਰਾਫ਼ੀ ਚੁੱਕਣ ਵਾਲੀ ਰਿਬਾਕੀਨਾ ਨੂੰ 5.5 ਮਿਲੀਅਨ ਡਾਲਰ ਯਾਨੀ 52 ਕਰੋੜ ਰੁਪਏ ਦੀ ਭਾਰੀ ਇਨਾਮੀ ਰਾਸ਼ੀ ਵੀ ਮਿਲੀ ਹੈ। ਮਹਿਲਾ ਟੈਨਿਸ ਇਤਿਹਾਸ ’ਚ ਕਿਸੇ ਵੀ ਸਿੰਗਲ ਟੂਰਨਾਮੈਂਟ ’ਚ ਦਿੱਤੀ ਜਾਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।
ਪਿਛਲੀ ਖ਼ਬਰ ਦਿਲਜੀਤ ਦੁਸਾਂਝ ਲੰਡਨ ਦੇ ਵੈਂਬਲੇ ਸਟੇਡੀਅਮ ਵਿਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਅਗਲੀ ਖ਼ਬਰ ਅੰਮ੍ਰਿਤਸਰ ਬਣਿਆ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।