03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਤੀਰਅੰਦਾਜ਼ੀ : ਭਾਰਤ ਨੇ ਦੱਖਣੀ ਕੋਰੀਆ ਦਾ ਕਿਲ੍ਹਾ ਫ਼ਤਹਿ ਕਰ ਕੇ ਜਿੱਤਿਆ ਸੋਨ ਤਗਮਾ

ਨਾਗੋਆ, 2 ਅਕਤੂਬਰ (ਪੀ. ਟੀ.

ਅਜੀਤ ਡੈਸਕ 03-10-2026
ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਕੀਰਤੀ ਸ਼ਰਮਾ, ਅੰਕਿਤਾ ਭਕਤ ਅਤੇ ਕੁਮਕੁਮ ਅਨਿਲ ਮੋਹੋਦ ਨੇ ਏਸ਼ਿਆਈ ਖੇਡਾਂ ਦੌਰਾਨ ਚੁਣੌਤੀਪੂਰਨ ਹਲਾਤਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਦੇ ਦਬਦਬੇ ਨੂੰ ਖ਼ਤਮ ਕਰਦਿਆਂ ਮਹਿਲਾ ਰਿਕਰਵ ਟੀਮ ਫਾਈਨਲ ਵਿਚ ਭਾਰਤ ਨੂੰ 5-3 ਦੇ ਸਕੋਰ ਨਾਲ ਇਤਿਹਾਸਕ ਸੋਨ ਤਗਮਾ ਜਿਤਾਉਣ ਜਿੱਤਾਇਆ। ਇਸ ਮਹਾਂਦੀਪੀ ਮੁਕਾਬਲੇ ਵਿਚ ਪਹਿਲੇ ਸੀਜ਼ਨ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕੋਰੀਆਈ ਟੀਮ ਨੂੰ ਕਿਸੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦਾ ਇਸ ਮੁਕਾਬਲੇ ਵਿਚ ਬਹੁਤ ਜ਼ਿਆਦਾ ਦਬਦਬਾ ਰਿਹਾ ਸੀ। ਏਸ਼ਿਆਈ ਖੇਡਾਂ ਵਿਚ ਮਹਿਲਾ ਰੀਕਰਵ ਟੀਮ ਮੁਕਾਬਲੇ ਦੇ ਪਿਛਲੇ 12 ਸੀਜ਼ਨਾਂ ਵਿਚ ਉਨ੍ਹਾਂ ਨੇ 10 ਸੋਨ ਤਗਮੇ ਜਿੱਤੇ ਸਨ ਅਤੇ 1994 ਤੋਂ ਬਾਅਦ ਉਹ ਕਦੇ ਨਹੀਂ ਹਾਰੇ ਸਨ, ਨਾਲ ਹੀ ਲਗਾਤਾਰ 7 ਖ਼ਿਤਾਬ ਆਪਣੇ ਨਾਂਅ ਕੀਤੇ ਸਨ। ਭਾਰਤ ਨੇ ਆਖਰਕਾਰ ਵੀਰਵਾਰ ਨੂੰ ਇਸ ਸਿਲਸਿਲੇ ਨੂੰ ਖਤਮ ਕਰ ਦਿੱਤਾ।ਪਹਿਲੀ ਗੇਮ ਵਿਚ, ਜਦੋਂ ਕੀਰਤੀ ਦੇ ਦੂਜੇ-ਆਖਰੀ ਤੀਰ ਨਾਲ 7 ਅੰਕ ਮਿਲਣ ਕਾਰਨ ਕੋਰੀਆ ਦੀ 2-0 ਨਾਲ ਬੜ੍ਹਤ ਬਣਾਉਣ ਦੀ ਸੰਭਾਵਨਾ ਬਣ ਗਈ ਸੀ, ਉਦੋਂ ਕੁਮਕੁਮ ਦੇ ‘ਇਨਰ-10’ (ਨਿਸ਼ਾਨੇ ਦੇ ਬਿਲਕੁਲ ਕੇਂਦਰ) ਨੇ ਭਾਰਤ ਲਈ ਮੁਕਾਬਲੇ ਨੂੰ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ।ਦੂਜੇ ਸੈੱਟ ਵਿਚ ਵੀ 17 ਸਾਲਾ ਖਿਡਾਰਨ ਨੇ ਟੀਮ ਨੂੰ ਸੰਕਟ ਵਿਚੋਂ ਕੱਢਿਆ, ਕਿਉਂਕਿ ਕੀਰਤੀ ਨੇ ਦੋ ਵਾਰ 8 ਅੰਕ ਪ੍ਰਾਪਤ ਕੀਤੇ ਸਨ। ਇਕ ਅੰਕ ਦੀ ਕਮੀ ਪੂਰੀ ਕਰਨ ਲਈ ਆਖਰੀ ਕੋਸ਼ਿਸ਼ ਵਿਚ 10 ਅੰਕਾਂ ਦੀ ਲੋੜ ਸੀ ਅਤੇ ਕੁਮਕੁਮ ਨੇ ਸਟੀਕ ਨਿਸ਼ਾਨਾ ਲਗਾਇਆ। ਤੀਜੇ ਸੈੱਟ ਵਿਚ ਭਾਰਤੀ ਟੀਮ ਲਈ ਕ੍ਰਮ ਵਿਚ ਬਦਲਾਅ ਲਾਹੇਵੰਦ ਸਾਬਤ ਹੋਇਆ, ਕਿਉਂਕਿ ਕੀਰਤੀ ਨੇ ਸ਼ੁਰੂਆਤੀ ਤੀਰ ਨਾਲ 10 ਅੰਕ ਹਾਸਲ ਕੀਤੇ। ਸੈੱਟ ਵਿਚ ਕੁੱਲ 55 ਅੰਕਾਂ ਨਾਲ ਭਾਰਤ ਨੇ 10 ਵਾਰ ਦੀ ਚੈਂਪੀਅਨ ਟੀਮ ਤੋਂ ਦੋ ਅੰਕ ਹਾਸਲ ਕੀਤੇ। ਪਹਿਲੇ ਦਰਜੇ ਦੀ ਟੀਮ ਕੋਰੀਆ, ਜਿਸ ਨੂੰ ਮੁਕਾਬਲੇ ਨੂੰ ‘ਸ਼ੂਟ-ਆਫ’ ਤੱਕ ਲੈ ਜਾਣ ਲਈ ਆਖਰੀ ਸੈੱਟ ਵਿਚ ਬਰਾਬਰੀ ਦੀ ਲੋੜ ਸੀ, ਨੇ ਪਹਿਲੇ ਗੇੜ ਤੋਂ ਬਾਅਦ ਤਿੰਨ ਅੰਕਾਂ ਦੀ ਬੜ੍ਹਤ ਬਣਾ ਲਈ ਸੀ। ਲੜੀ ਤੋਂ ਬਾਅਦ ਕੀਰਤੀ ਦੇ 8 ਅੰਕਾਂ ਨੂੰ ਸੋਧ ਕੇ 9 ਕਰ ਦਿੱਤਾ ਗਿਆ, ਜਿਸ ਨਾਲ ਉਧਮ ਸਿੰਘ ਦੀ ਕੋਚਿੰਗ ਵਾਲੀ ਭਾਰਤੀ ਟੀਮ ਨੇ ਬਹੁਤ ਜ਼ਰੂਰੀ ਅੰਕ ਆਪਣੇ ਨਾਂਅ ਕਰ ਲਿਆ।
ਪਿਛਲੀ ਖ਼ਬਰ ਕਾਂਸੀ ਦਾ ਤਗਮਾ ਜਿੱਤ ਕੇ ਪਰਤੇ ਗੁਰਿੰਦਰਵੀਰ ਸਿੰਘ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਲਵਲੀਨਾ ਨੇ ਸੋਨ ਤਗਮਾ ਜਿੱਤ ਕੇ ਮਨਾਇਆ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।