04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਣਵੀ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ

ਨਾਗੋਆ, 3 ਅਕਤੂਬਰ (ਪੀ. ਟੀ.

ਅਜੀਤ ਡੈਸਕ 04-10-2026
ਨਾਗੋਆ, 3 ਅਕਤੂਬਰ (ਪੀ. ਟੀ. ਆਈ.)-ਪ੍ਰਣਵੀ ਉਰਸ ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਗੋਲਫਰ ਬਣ ਗਈ ਹੈ। ਉਸ ਨੇ ਫਾਈਨਲ ਵਿਚ ਇਕ ਸਟ੍ਰੋਕ ਦੀ ਮਾਮੂਲੀ ਬੜ੍ਹਤ ਬਣਾਈ ਰੱਖਦਿਆਂ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ, ਜਿਸ ਨਾਲ ਦੇਸ਼ ਨੂੰ ਟੀਮ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਣ ਵਿਚ ਵੀ ਮਦਦ ਮਿਲੀ। ਪ੍ਰਣਵੀ, ਅਦਿਤੀ ਅਸ਼ੋਕ ਅਤੇ ਦੀਕਸ਼ਾ ਡਾਗਰ ਦੀ ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ।ਮੈਸੂਰ ਦੀ ਰਹਿਣ ਵਾਲੀ 23 ਸਾਲਾ ਖਿਡਾਰਨ ਨੇ ਤੀਜੇ ਹੋਲ ‘ਤੇ ਲੱਗੀ ਭਿਆਨਕ ‘ਟ੍ਰਿਪਲ ਬੋਗੀ’ (ਜਿਸ ਨਾਲ ਉਸ ਦੀ ਤਿੰਨ ਸਟ੍ਰੋਕ ਦੀ ਬੜ੍ਹਤ ਖਤਮ ਹੋ ਗਈ ਸੀ) ਤੋਂ ਉਭਰਦੇ ਹੋਏ ਤਿੰਨ ‘ਬਰਡੀਜ਼’ ਹਾਸਿਲ ਕੀਤੀਆਂ। ਉਸ ਨੇ ਚਾਰ ਦਿਨਾਂ ਵਿਚ ਕੁੱਲ ‘15-ਅੰਡਰ 265’ ਦਾ ਸਕੋਰ ਬਣਾਇਆ ਅਤੇ ਬਾਕੀ ਖਿਡਾਰੀਆਂ ਨਾਲੋਂ ਇਕ ਸਟ੍ਰੋਕ ਅੱਗੇ ਰਹੀ। ਚੀਨ ਦੀ ਯਿਨ ਰੁਓਨਿੰਗ (67) ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਸਿੰਗਾਪੁਰ ਦੀ ਸ਼ੈਨਨ ਟੈਨ (68) ਨੇ ਪਲੇਅ-ਆਫ ਤੋਂ ਬਾਅਦ ਕਾਂਸੀ ਦਾ ਤਗਮਾ ਹਾਸਿਲ ਕੀਤਾ।ਪ੍ਰਣਵੀ ਨੇ ਆਪਣੇ ਪਿਤਾ ਅਤੇ ਭਰਾ ਨੂੰ ਜੈਚਾਮਾਰਾਜਾ ਵਾਡੀਅਰ ਗੋਲਫ ਕਲੱਬ ਵਿਚ ਖੇਡਦੇ ਦੇਖਣ ਤੋਂ ਬਾਅਦ ਛੇ ਸਾਲ ਦੀ ਉਮਰ ਵਿਚ ਗੌਲਫ ਖੇਡਣਾ ਸ਼ੁਰੂ ਕਰ ਦਿੱਤਾ ਸੀ। ਪ੍ਰਣਵੀ ਨੇ 2023 ਵਿਚ ਹਾਂਗਜ਼ੂ ਏਸ਼ੀਅਨ ਖੇਡਾਂ 2022 ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਉਸ ਨੇ ਬਾਅਦ ਵਿਚ ਲੇਡੀਜ਼ ਯੂਰਪੀਅਨ ਟੂਰ ਅਤੇ ਹੋਰ ਪੇਸ਼ੇਵਰ ਟੂਰ ‘ਤੇ ਮੁਕਾਬਲਾ ਕਰਦੇ ਹੋਏ ਅੰਤਰਰਾਸ਼ਟਰੀ ਸਰਕਟ ‘ਤੇ ਆਪਣੇ ਆਪ ਨੂੰ ਸਥਾਪਿਤ ਕੀਤਾ ਹੈ।
ਪਿਛਲੀ ਖ਼ਬਰ ਸ਼ਾਈ ਹੋਪ ਦਾ ਅਜੇਤੂ ਸੈਂਕੜਾ, ਵੈਸਟ ਇੰਡੀਜ਼ ਦੀ ਰਿਕਾਰਡ ਜਿੱਤ ਅਗਲੀ ਖ਼ਬਰ ਜੇਤੂ ਸੋਨ ਤਗਮੇ ਨਾਲ ਖੁਸ਼ੀ ਮਨਾਉਂਦੇ ਹੋਏ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ। ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨ ਤਗਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।