ਲਖਨਊ, 6 ਅਕਤੂਬਰ (ਪੀ. ਟੀ. ਆਈ.)-ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਟੀ-20 ਲੜੀ ਦੀ ਸ਼ੁਰੂਆਤ ਧਮਾਕੇਦਾਰ ਜਿੱਤ ਨਾਲ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟ ਇੰਡੀਜ਼ ਦੀ ਪਾਰੀ 171 ਦੌੜਾਂ ’ਤੇ ਸਿਮਟ ਗਈ। ਜਵਾਬ ’ਚ ਭਾਰਤ ਨੇ 15ਵੇਂ ਓਵਰ ’ਚ 2 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ।5 ਮੈਚਾਂ ਦੀ ਲੜੀ ’ਚ ਭਾਰਤ 1-0 ਨਾਲ ਅੱਗੇ ਹੋ ਗਿਆ ਹੈ। ਭਾਰਤੀ ਟੀਮ ਲਈ ਕਪਤਾਨ ਸ਼੍ਰੇਅਸ ਅਈਅਰ ਜਿੱਤ ਦੇ ਹੀਰੋ ਰਹੇ, ਜਿਨ੍ਹਾਂ 42 ਗੇਂਦਾਂ ’ਤੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਆਪਣਾ ਪਹਿਲਾ ਸੈਂਕੜਾ ਠੋਕਿਆ।ਇਹ ਵੈਸਟ ਇੰਡੀਜ਼ ਖ਼ਿਲਾਫ਼ ਕਿਸੇ ਭਾਰਤੀ ਬੱਲੇਬਾਜ਼ ਦਾ ਸਭ ਤੋਂ ਤੇਜ਼ ਸੈਂਕੜਾ ਹੈ। ਅਈਅਰ 102 ਦੌੜਾਂ ਬਣਾ ਕੇ ਅਜੇਤੂ ਰਹੇ। 43 ਗੇਂਦਾਂ ਦੀ ਆਪਣੀ ਪਾਰੀ ’ਚ ਉਨ੍ਹਾਂ 10 ਚੌਕੇ ਅਤੇ 6 ਛੱਕੇ ਲਗਾਏ। ਈਸ਼ਾਨ ਕਿਸ਼ਨ ਦੇ ਨਾਲ ਅਈਅਰ ਨੇ ਤੀਜੀ ਵਿਕਟ ਲਈ 67 ਗੇਂਦਾਂ ’ਤੇ 137 ਦੌੜਾਂ ਜੋੜੀਆਂ।ਭਾਰਤ ਲਈ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 10 ਗੇਂਦਾਂ ’ਤੇ 21 ਦੌੜਾਂ ਬਣਾਈਆਂ, ਜਦੋਂਕਿ ਪਹਿਲਾ ਟੀ-20 ਮੈਚ ਖੇਡ ਰਹੇ ਹਰਫ਼ਨਮੌਲਾ ਖਿਡਾਰੀ ਨਮਨ ਧੀਰ ਨੇ 4 ਓਵਰਾਂ ’ਚ 31 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਵੈਸਟ ਇੰਡੀਜ਼ ਵਲੋਂ ਕਪਤਾਨ ਸ਼ਾਈ ਹੋਪ (52) ਅਤੇ ਸ਼ੇਰਫੇਨ ਰਦਰਫੋਰਡ (56) ਵਲੋਂ ਅਰਧ ਸੈਂਕੜੇ ਜੜੇ ਗਏ।
ਸ਼੍ਰੇਅਸ ਅਈਅਰ ਬਣੇ ਵੈਸਟ ਇੰਡੀਜ਼ ਖ਼ਿਲਾਫ਼ ਸਭ ਤੋਂ ਤੇਜ਼ ਸੈਂਕੜਾ ਜੜਨ ਵਾਲੇ ਭਾਰਤੀ ਬੱਲੇਬਾਜ਼ ਪਹਿਲਾ ਮੈਚ ਖੇਡ ਰਹੇ ਨਮਨ ਧੀਰ ਨੇ 3 ਵਿਕਟਾਂ ਹਾਸਿਲ ਕੀਤੀਆਂ
ਲਖਨਊ, 6 ਅਕਤੂਬਰ (ਪੀ. ਟੀ.
ਸੈਂਕੜਾ ਜੜਨ ਉਪਰੰਤ ਸ਼੍ਰੇਅਸ ਅਈਅਰ।
ਵੈਸਟ ਇੰਡੀਜ਼ ਦੇ ਬੱਲੇਬਾਜ਼ ਨੂੰ ਆਊਟ ਕਰਨ ਉਪਰੰਤ ਨਮਨ ਧੀਰ।
07-10-2026