ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਬਾਹਰਵਾਰ ਪੈਂਦੇ ਕਲੋਵਰਡੇਲ ਇਲਾਕੇ ਦੀ ਕਲੋਵਰਡੇਲ ਕਮਿਊਨਿਟੀ ਫੁੱਟਬਾਲ ਐਸੋਸੀਏਸ਼ਨ ਨਾਲ ਸਬੰਧਿਤ ਜੂਨੀਅਰ ਬੈਂਟਮ ਕੂਗਰਜ਼ ਟੀਮ ਨੇ ਸੂਬਾਈ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਬੀਤੀ 22 ਨਵੰਬਰ ਨੂੰ ਕੈਮਲੂਪਸ ਵਿਖੇ ਹੋਏ ਸੂਬਾਈ ਮੁਕਾਬਲਿਆਂ ਵਿਚ ਇਸ ਟੀਮ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕਲੋਵਰਡੇਲ ਦੀ ਇਸ ਟੀਮ ਨੇ ਸਮੁੱਚੇ ਸਾਲ ਦੇ ਖੇਡ ਸੈਸ਼ਨ ਦੌਰਾਨ ਇਕ ਵੀ ਮੁਕਾਬਲਾ ਨਹੀਂ ਹਾਰਿਆ ਅਤੇ ਅਜੇਤੂ ਰਹਿੰਦਿਆਂ ਸੂਬਾਈ ਖ਼ਿਤਾਬ ਜਿੱਤ ਕੇ ਸਰੀ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਨੰਨ੍ਹੇ ਖਿਡਾਰੀਆਂ ਦੀ ਇਹ ਪ੍ਰਾਪਤੀ ਸਥਾਨਕ ਖੇਡ ਜਗਤ ਲਈ ਮਾਣ ਵਾਲੀ ਗੱਲ ਹੈ।
ਕਲੋਵਰਡੇਲ ਫੁੱਟਬਾਲ ਟੀਮ ਨੇ ਸੂਬਾਈ ਖ਼ਿਤਾਬ ਜਿੱਤਿਆ
ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਬਾਹਰਵਾਰ ਪੈਂਦੇ ਕਲੋਵਰਡੇਲ ਇਲਾਕੇ ਦੀ ਕਲੋਵਰਡੇਲ ਕਮਿਊਨਿਟੀ ਫੁੱਟਬਾਲ ਐਸੋਸੀਏਸ਼ਨ ਨਾਲ ਸਬੰਧਿਤ ਜੂਨੀਅਰ ਬੈਂਟਮ ਕੂਗਰਜ਼ ਟੀਮ ਨੇ ਸੂਬਾਈ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਬੀਤੀ 22 ਨਵੰਬਰ ਨੂੰ ਕੈਮਲੂਪਸ ਵਿਖੇ ਹੋਏ ਸੂਬਾਈ ਮੁਕਾਬਲਿਆਂ ਵਿਚ ਇਸ ਟੀਮ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ।
ਅਜੀਤ ਡੈਸਕ
27-11-2026