24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਵਾਧੂ ਮੁਆਵਜ਼ੇ ਦੇ ਬਦਲੇ ਕੇਸ ਦਾ ਹੱਕ ਛੱਡਣ ਦੀ ਸ਼ਰਤ

ਅਜੀਤ ਡੈਸਕ 13-02-2026
ਲੈਸਟਰ (ਇੰਗਲੈਂਡ), 12 ਫ਼ਰਵਰੀ (ਸੁਖਜਿੰਦਰ ਸਿੰਘ ਢੱਡੇ)-12 ਜੂਨ ਨੂੰ ਅਹਿਮਦਾਬਾਦ ਵਿਚ ਹੋਏ ਭਿਆਨਕ ਜਹਾਜ਼ ਹਾਦਸੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ¢ ਮੀਡੀਆ ਰਿਪੋਰਟ ਅਨੁਸਾਰ ਏਅਰ ਇੰਡੀਆ ਵਲੋਂ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਦੇ ਪਰਿਵਾਰਾਂ ਨੂੰ ਵਾਧੂ ਰਕਮ ਦੇ ਬਦਲੇ ਅਦਾਲਤੀ ਕੇਸ ਕਰਨ ਦਾ ਅਧਿਕਾਰ ਛੱਡਣ ਦੀ ਪੇਸ਼ਕਸ਼ ਕੀਤੀ ਗਈ ਹੈ ¢ ਜ਼ਿਕਰਯੋਗ ਹੈ ਕਿ ਲੰਡਨ ਜਾ ਰਹੀ ਬੋਇੰਗ 787-8 ਡਰੀਮਲਾਈਨਰ ਉਡਾਣ ਨੇ ਉਡਾਣ ਭਰਨ ਤੋਂ ਕੁਝ ਹੀ ਪਲ ਬਾਅਦ ਕਾਬੂ ਗੁਆ ਦਿੱਤਾ ਸੀ ਅਤੇ ਰਿਹਾਇਸ਼ੀ ਇਲਾਕੇ ਵਿਚ ਡਿੱਗਣ ਕਾਰਨ 242 ਵਿਚੋਂ 241 ਯਾਤਰੀਆਂ ਦੀ ਮੌਤ ਹੋ ਗਈ ਸੀ, ਜਦਕਿ ਜ਼ਮੀਨ 'ਤੇ ਮੌਜੂਦ 19 ਹੋਰ ਲੋਕ ਵੀ ਜਾਨ ਗਵਾ ਬੈਠੇ ਸਨ ¢ 53 ਮਿ੍ਤਕ ਬਰਤਾਨੀਆ ਦੇ ਨਾਗਰਿਕ ਸਨ ¢ ਰਿਪੋਰਟ ਮੁਤਾਬਕ ਏਅਰਲਾਈਨ ਵਲੋਂ ਪਹਿਲਾਂ ਹੀ ਪ੍ਰਤੀ ਪਰਿਵਾਰ 25 ਲੱਖ ਰੁਪਏ ਦੀ ਅੰਤਰਿਮ ਰਕਮ ਅਤੇ ਮਾਲਕ ਟਾਟਾ ਗਰੁੱਪ ਵਲੋਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ¢ ਹੁਣ ਦਸਤਾਵੇਜ਼ਾਂ ਅਨੁਸਾਰ ਕੁਝ ਪਰਿਵਾਰਾਂ ਨੂੰ 10 ਲੱਖ ਤੋਂ 20 ਲੱਖ ਰੁਪਏ ਤੱਕ ਦੀ ਵਾਧੂ ਅੰਤਿਮ ਰਕਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਪਰ ਇਸ ਲਈ ਉਨ੍ਹਾਂ ਨੂੰ ਇਹ ਲਿਖਤੀ ਭਰੋਸਾ ਦੇਣਾ ਹੋਵੇਗਾ ਕਿ ਉਹ ਭਵਿੱਖ ਵਿਚ ਕਿਸੇ ਵੀ ਦੇਸ਼ ਜਾਂ ਅਦਾਲਤ ਵਿਚ ਕੰਪਨੀ ਜਾਂ ਨਿਰਮਾਤਾ ਖ਼ਿਲਾਫ਼ ਕੋਈ ਦਾਅਵਾ ਨਹੀਂ ਕਰਨਗੇ ¢ 130 ਪੀੜਤ ਪਰਿਵਾਰਾਂ ਦੀ ਨੁਮਾਇੰਦਗੀ ਕਰ ਰਹੀ ਕਾਨੂੰਨੀ ਟੀਮ ਨੇ ਇਸ ਦਸਤਾਵੇਜ਼ ਦਾ ਸਖ਼ਤ ਵਿਰੋਧ ਕੀਤਾ ਹੈ¢ ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਹਾਲੇ ਜਾਰੀ ਹੈ ਅਤੇ ਜ਼ਿੰਮੇਵਾਰੀ ਤੈਅ ਨਹੀਂ ਹੋਈ, ਇਸ ਹਾਲਤ ਵਿੱਚ ਪਰਿਵਾਰਾਂ ਤੋਂ ਸਦਾ ਲਈ ਹੱਕ ਛੱਡਣ ਦੀ ਮੰਗ ਕਰਨਾ ਗਲਤ ਹੈ ¢ ਲੰਡਨ ਹਾਈ ਕੋਰਟ ਵਿਚ ਵੀ ਕਈ ਪਰਿਵਾਰਾਂ ਵਲੋਂ ਨਿੱਜੀ ਨੁਕਸਾਨ ਦੇ ਕੇਸ ਦਰਜ ਕੀਤੇ ਗਏ ਹਨ¢ਦੂਜੇ ਪਾਸੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਹਰ ਪ੍ਰਭਾਵਿਤ ਪਰਿਵਾਰ ਦੀ ਮਦਦ ਲਈ ਵਚਨਬੱਧ ਹੈ ਅਤੇ ਅੰਤਿਮ ਮੁਆਵਜ਼ਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਤੇ ਪਾਰਦਰਸ਼ੀ ਢੰਗ ਨਾਲ ਤੈਅ ਕੀਤਾ ਜਾ ਰਿਹਾ ਹੈ | ਬੁਲਾਰੇ ਨੇ ਇਹ ਵੀ ਦੱਸਿਆ ਕਿ ਧਨ ਰਾਸ਼ੀ ਕਿਸੇ ਵੀ ਤਰ੍ਹਾਂ ਆਪਣੇ ਪਿਆਰਿਆਂ ਦੀ ਕਮੀ ਪੂਰੀ ਨਹੀਂ ਕਰ ਸਕਦੀ, ਪਰ ਪਰਿਵਾਰਾਂ ਨੂੰ ਸਪਸ਼ਟਤਾ ਦੇਣਾ ਜ਼ਰੂਰੀ ਹੈ ¢ ਇਸ ਮਾਮਲੇ ਦੀ ਅਧਿਕਾਰਕ ਜਾਂਚ ਹਾਲੇ ਜਾਰੀ ਹੈ ਅਤੇ ਅੰਤਿਮ ਰਿਪੋਰਟ ਆਉਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਣ ਅਤੇ ਜ਼ਿੰਮੇਵਾਰੀ ਬਾਰੇ ਸਥਿਤੀ ਸਪਸ਼ਟ ਹੋਵੇਗੀ ¢
ਪਿਛਲੀ ਖ਼ਬਰ ਜਾਹਨਵੀ ਕੰਡੂਲਾ ਦੇ ਪਰਿਵਾਰ ਨੂੰ ਮਿਲਣਗੇ 262 ਕਰੋੜ ਰੁਪਏ ਅਗਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕÏਰ ਜੀ ਕੋਵੋ (ਬੈਰਗਾਮੋ) ਵਿਖੇ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਗੁਰਮਤਿ ਗਿਆਨ ਮੁਕਾਬਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।