24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਮਾਨਚੈਸਟਰ ਯੂਨਾਈਟਿਡ ਦੇ ਸਹਿ-ਮਾਲਕ ਜਿਮ ਰੈਟਕਲਿਫ ਨੇ ਮੰਗੀ ਮੁਆਫ਼ੀ

ਅਜੀਤ ਡੈਸਕ 13-02-2026
ਲੰਡਨ, 12 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਸ਼ਹੂਰ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਦੇ ਸਹਿ-ਮਾਲਕ ਜਿਮ ਰੈਟਕਲਿਫ ਨੇ ਯੂ.ਕੇ. ਨੂੰ ਪ੍ਰਵਾਸੀਆਂ ਦੁਆਰਾ ਬਸਤੀਵਾਦੀ ਬਣਾਉਣ ਦੀ ਟਿੱਪਣੀ ਦਾ ਵਿਰੋਧ ਹੋਣ ਤੋਂ ਬਾਅਦ ਅੱਜ ਮੁਆਫ਼ੀ ਮੰਗੀ ਹੈ | ਸਕਾਈ ਨਿਊਜ਼ ਟੈਲੀਵੀਜ਼ਨ ਨਾਲ ਗੱਲਬਾਤ ਕਰਦੇ ਹੋਏ ਅਰਬਪਤੀ ਕੈਮੀਕਲ ਕੰਪਨੀ ਦੇ ਸੰਸਥਾਪਕ ਨੇ ਇਹ ਵੀ ਗਲਤ ਦਾਅਵਾ ਕੀਤਾ ਕਿ 2020 ਤੋਂ ਯੂ.ਕੇ. ਦੀ ਆਬਾਦੀ 1 ਕਰੋੜ 20 ਲੱਖ ਵਧੀ ਹੈ | ਜਦ ਇਹ ਅਸਲ ਵਿਚ 27 ਲੱਖ ਵਧੀ ਸੀ | ਆਪਣੇ ਬਾਅਦ ਦੇ ਬਿਆਨ ਵਿਚ, ਰੈਟਕਲਿਫ ਨੇ ਕਿਹਾ ਕਿ ਇੰਮੀਗ੍ਰੇਸ਼ਨ ਦੇ ਮੁੱਦੇ ਨੂੰ ਉਠਾਉਣਾ ਤੇ ਇੱਕ ਖੁੱਲ੍ਹੀ ਬਹਿਸ ਬਣਾਈ ਰੱਖਣਾ ਮਹੱਤਵਪੂਰਨ ਸੀ | ਪਰ ਸ਼ਬਦਾਂ ਦੀ ਗਲਤ ਚੋਣ ਲਈ ਉਨ੍ਹਾਂ ਮੁਆਫ਼ੀ ਮੰਗੀ | ਐਫ. ਏ. ਵੀ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਰੈਟਕਲਿਫ ਦੀਆਂ ਟਿੱਪਣੀਆਂ ਨੇ ਫੁੱਟਬਾਲ ਖੇਡ ਨੂੰ ਬਦਨਾਮ ਕੀਤਾ ਹੈ | ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਰੈਟਕਲਿਫ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਗਲਤ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਬਰਤਾਨੀਆ ਨੂੰ ਬਣਾਉਣ ਲਈ ਵਿਸ਼ਵ ਭਰ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ | ਰੈਟਕਲਿਫ ਦੇ ਵਿਚਾਰਾਂ ਦਾ ਵਿਰੋਧੀ ਪਾਰਟੀਆਂ ਤੇ ਫੁੱਟਬਾਲ ਸਮੂਹਾਂ ਦੁਆਰਾ ਵੀ ਆਲੋਚਨਾ ਕੀਤੀ ਗਈ | ਪਰ ਰਿਫਾਰਮ ਯੂ.ਕੇ. ਦੇ ਨੇਤਾ ਨਾਈਜਲ ਫੈਰਾਜ ਨੇ ਰੈਟਕਲਿਫ ਦੀਆਂ ਟਿੱਪਣੀਆਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਇੰਮੀਗ੍ਰੇਸ਼ਨ ਨੇ ਸਾਡੇ ਦੇਸ਼ ਦੇ ਬਹੁਤ ਸਾਰੇ ਖੇਤਰਾਂ ਦੇ ਢਾਂਚੇ ਨੂੰ ਹੀ ਬਦਲ ਦਿੱਤਾ ਹੈ |
ਤਸਵੀਰ : 12 ਲੰਡਨ ਨਿਊਜ਼ 1
ਜਿਮ ਰੈਟਕਲਿਫ

ਪਿਛਲੀ ਖ਼ਬਰ ਐਡੀਲੇਡ ਦੀ ਬੱਸ 'ਚ ਲੜਕੀ ਨਾਲ ਜਿਨਸੀ ਸ਼ੋਸ਼ਣ, ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਜਾਹਨਵੀ ਕੰਡੂਲਾ ਦੇ ਪਰਿਵਾਰ ਨੂੰ ਮਿਲਣਗੇ 262 ਕਰੋੜ ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।