ਸੈਕਰਾਮੈਂਟੋ, 17 ਫਰਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸੈਨ ਹੋਜੇ ਸਟੇਟ ਯੂਨੀਵਰਸਿਟੀ 'ਚ ਇਕ ਸਿੱਖ ਵਿਦਿਆਰਥੀ ਉਪਰ ਨਸਲੀ ਹਮਲਾ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਕੁਝ ਲੋਕਾਂ ਦਾ ਸਮੂਹ ਜੋ ਵਿਦਿਆਰਥੀ ਨਹੀਂ ਸਨ, ਯੂਨੀਵਰਸਿਟੀ 'ਚ ਦਾਖਲ ਹੋਇਆ ਤੇ ਉਨਾਂ ਨੇ ਸਿੱਖ ਵਿਦਿਆਰਥੀ ਨੂੰ ਘੇਰ ਲਿਆ | ਵਿਦਿਆਰਥੀ ਦੀ ਦਸਤਾਰ ਵੀ ਉਤਾਰ ਦਿੱਤੀ ਗਈ | ਹਮਲਾਵਰਾਂ ਨੇ ਉੱਚੀ ਅਵਾਜ਼ 'ਚ ਉਸਨੂੰ ਹਿੰਦੂ ਕਹਿਕੇ ਉਸ 'ਤੇ ਹਮਲਾ ਕੀਤਾ | ਅਧਿਕਾਰੀ ਘਟਨਾ ਦੀ ਨਫਰਤੀ ਅਪਰਾਧ ਵਜੋਂ ਜਾਂਚ ਕਰ ਰਹੇ ਹਨ | ਕੁਲੀਸ਼ਨ ਆਫ ਹਿੰਦੂ ਆਫ ਨਾਰਥ ਅਮਰੀਕਾ ਦੇ ਯੂਥ ਵਿੰਗ ਕੋਹਨਾ ਯੂਥ ਐਕਸ਼ਨ ਨੈਟਵਰਕ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਪੀੜਤ ਭਾਵੇਂ ਸਿੱਖ ਹੈ ਪਰਤੂੰ ਹਮਲਾਵਰਾਂ ਵੱਲੋਂ ਹਿੰਦੂ ਸ਼ਬਦ ਦੀ ਵਰਤੋਂ ਕਰਨ ਤੋਂ ਸਾਫ ਹੈ ਕਿ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਿੱਖ ਵਿਦਿਆਰਥੀਆਂ ਨੇ ਘਟਨਾ ਦੇ ਸੰਬੰਧ 'ਚ 19 ਫਰਵਰੀ ਨੂੰ ਮੀਟਿੰਗ ਸੱਦੀ ਹੈ |