27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕਿ੍ਕਟਰ ਯੁਵਰਾਜ ਸਮਰਾ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਪੰਜਾਬੀ ਮੂਲ ਦੇ ਸਭ ਤੋਂ ਘੱਟ ਉਮਰ ਦੇ ਕੈਨੇਡੀਅਨ ਕਿ੍ਕਟਰ ਤੇ ਟੀ-20 ਵਰਲਡ ਕੱਪ ਵਿਚ ਸਭ ਤੋਂ ਘੱਟ ਉਮਰ 'ਚ ਸੈਂਕੜਾ ਬਣਾਉਣ ਵਾਲੇ ਯੁਵਰਾਜ ਸਿੰਘ ਸਮਰਾ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਯੁਵਰਾਜ ਭਾਵੇਂ ਕੈਨੇਡਾ ਦਾ ਜੰਮਪਲ ਹੈ ਪਰ ਉਸਦੇ ਦਾਦਾ-ਦਾਦੀ ਤੇ ਮਾਤਾ-ਪਿਤਾ ਤੇ ਹੋਰ ਪਰਿਵਾਰ ਅੰਮਿ੍ਤਸਰ ਜ਼ਿਲੇ੍ਹ ਨਾਲ ਹੀ ਸੰਬੰਧਿਤ ਹੈ | ਯੁਵਰਾਜ ਨੇ ਕਿਹਾ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਇਆਂ ਹਾਂ | ਵਿਸ਼ਵ ਕੱਪ 'ਚ ਮਿਲੀ ਸਫ਼ਲਤਾ ਗੁਰੂ ਸਾਹਿਬ ਦੀ ਕ੍ਰਿਪਾ ਦੇ ਪਰਿਵਾਰ ਦੇ ਆਸ਼ੀਰਵਾਦ ਨਾਲ ਪ੍ਰਾਪਤ ਹੋਈ ਹੈ | ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸਭ ਦਾ ਸੁਪਨਾ ਹੈ ਕਿ ਭਾਰਤੀ ਟੀਮ ਇਹ ਵਿਸ਼ਵ ਕੱਪ ਜਿੱਤੇ | ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸੂਚਨਾ ਅਧਿਕਾਰੀ ਰਣਧੀਰ ਸਿੰਘ ਵਰਪਾਲ ਤੇ ਸਹਾ: ਅਧਿਕਾਰੀ ਤਜਿੰਦਰ ਸਿੰਘ ਵਲੋਂ ਸਮਰਾ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਏਅਰ ਐਂਬੂਲੈਂਸ ਲਈ ਪੰਜਾਬ ਗਰੁੱਪ ਵੱਲੋਂ ਚੈਰਿਟੀ ਸਮਾਗਮ ਅਗਲੀ ਖ਼ਬਰ ਜੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।