27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ (ਟੋਰਾਂਟੋ) ਵਿਖੇ ਸ੍ਰੀ ਸੁੱਖ ਆਸਣ ਸਾਹਿਬ ਦੀ ਇਮਾਰਤ ਤਿਆਰ -ਰਸਮੀ ਉਦਘਾਟਨ 14 ਮਾਰਚ ਨੂੰ

ਅਜੀਤ ਡੈਸਕ 03-03-2026
ਟੋਰਾਂਟੋ, 2 ਮਾਰਚ (ਹਰਜੀਤ ਸਿੰਘ ਬਾਜਵਾ)-ਸਿੱਖ ਸਪਿਰਚੁਅਲ ਸੈਂਟਰ ਗੁਰੂਦੁਆਰਾ ਸਾਹਿਬ ਰੈਕਸਡੇਲ (ਟੋਰਾਂਟੋ) ਵਿਖੇ ਗੁਰੂਦੁਆਰਾ ਸਾਹਿਬ ਅੰਦਰ ਚੱਲ ਰਹੀ ਉਸਾਰੀ ਦੌਰਾਨ ਗੁਰੂਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਸ੍ਰੀ ਸੱਚਖੰਡ ਸਾਹਿਬ ਜੀ ਦੀ ਉਸਾਰੀ ਕਰਵਾਈ ਗਈ ਹੈ, ਪ੍ਰਬੰਧਕਾਂ ਦੇ ਦੱਸਣ ਅਨੁਸਾਰ ਲਗਭਗ ਪਿਛਲੇ 11 ਮਹੀਨਿਆਂ ਤੋਂ ਚਲ ਰਹੀ ਉਸਾਰੀ ਦੀ ਸੇਵਾ ਮੁਕੰਮਲ ਹੋਣ 'ਤੇ ਇਸਦਾ ਰਸਮੀ ਤੌਰ 'ਤੇ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਉਦਘਾਟਨ ਕਰਕੇ ਸੰਗਤਾਂ ਦੇ ਦਰਸ਼ਨਾਂ ਲਈ ਖੋਲਿ੍ਹਆ ਜਾਵੇਗਾ, ਪ੍ਰਾਪਤ ਜਾਣਕਾਰੀ ਅਨੁਸਾਰ ਰਮਿੰਦਰ ਸਿੰਘ ਤੇ ਉਹਨਾਂ ਦੀ ਟੀਮ ਵਲੋਂ ਤਿਆਰ ਕੀਤੇ ਡਿਜ਼ਾਇਨ ਦੀ ਸੁੰਦਰਤਾ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ | ਬੀਤੇ ਦਿਨੀ ਸੰਗਤ ਵਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਸ ਸਥਾਨ ਦੇ ਦਰਸ਼ਨ ਕੀਤੇ ਗਏ | ਇਸ ਮੌਕੇ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਦਿਓਲ, ਗੁਰਮੇਲ ਸਿੰਘ, ਪ੍ਰਮਿੰਦਰ ਸਿੰਘ ਗਰਗਣ, ਪ੍ਰਮਿੰਦਰ ਸਿੰਘ ਬਿੱਟੂ ਨਸਰਾਲੀ, ਅਮਰ ਸਿੰਘ ਭੁੱਲਰ, ਜਗਦੀਸ਼ ਸਿੰਘ ਗਰੇਵਾਲ ਸਮੇਤ ਹੋਰ ਵੀ ਸੱਜਣ ਮੌਜੂਦ ਸਨ |

ਫੋਟੋ-
ਪਿਛਲੀ ਖ਼ਬਰ ਸਾਲ ਦਾ ਪੂਰਨ ਚੰਦ ਗ੍ਰਹਿਣ ਅੱਜ ਅਗਲੀ ਖ਼ਬਰ ਏਅਰ ਐਂਬੂਲੈਂਸ ਲਈ ਪੰਜਾਬ ਗਰੁੱਪ ਵੱਲੋਂ ਚੈਰਿਟੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।