27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੈਨੇਡਾ 'ਚ 80 ਸਾਲਾ ਕੈਫੇ ਮਾਲਕ ਨੇ ਬਣਾਇਆ 25 ਕੁਇੰਟਲ ਦਾ ਕੇਕ

ਅਜੀਤ ਡੈਸਕ 29-03-2026
ਐਬਟਸਫੋਰਡ, 28 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੁਨੈਲ ਸਥਿਤ ਗਰੈਨਵਿਲ ਕੈਫੇ ਦੇ ਮਾਲਕ 80 ਸਾਲਾ ਟੈਡ ਮਾਰਟਿਨਡੇਲ ਨੇ 25 ਕੁਇੰਟਲ ਦਾ ਕੇਕ ਤਿਆਰ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ | ਇਸ ਤੋਂ ਪਹਿਲਾਂ 2016 'ਚ ਸੇਂਟ ਜਰਮੇਨ ਬੇਕਰੀ ਵਲੋਂ ਗਿੱਲ ਫੋਰਡ ਟਾਊਨ ਸੈਂਟਰ ਵਿਖੇ 22 ਕੁਇੰਟਲ ਦਾ ਕੇਕ ਬਣਾਇਆ ਗਿਆ ਸੀ | ਜਿਹੜਾ 'ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ' ਵਿਚ ਦਰਜ ਹੈ, ਪਰ ਹੁਣ ਟੈਡ ਮਾਰਟਿਨਡੇਲ ਵਲੋਂ ਤਿਆਰ ਕੀਤਾ ਇਹ 25 ਕੁਇੰਟਲ ਦਾ ਕੇਕ ਵਿਸ਼ਵ ਦਾ ਸਭ ਤੋਂ ਵੱਧ ਵਜ਼ਨ ਵਾਲਾ ਕੇਕ ਬਣ ਗਿਆ ਹੈ | 25 ਮਾਰਚ ਨੂੰ 80 ਸਾਲਾਂ ਦੇ ਹੋਏ ਟੈਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਕੇਕ ਦਾ ਸਾਈਜ਼ 17 ਸੁਕੇਅਰ ਫੁੱਟ ਹੈ ਤੇ ਇਸ ਨੂੰ ਬਣਾਉਣ ਵਾਸਤੇ 8 ਕੁਇੰਟਲ 16 ਕਿੱਲੋ ਗਾਜਰਾਂ, 3 ਕੁਇੰਟਲ 62 ਕਿੱਲੋ ਬਟਰ ਤੇ ਇਕ ਕੁਇੰਟਲ 72 ਕਿੱਲੋ ਸੌਗੀ ਦੀ ਵਰਤੋਂ ਕੀਤੀ ਗਈ ਅਤੇ 7 ਹਜ਼ਾਰ ਅੰਡੇ ਪਾਏ ਇਸ ਨੂੰ 'ਕੈਰਟ ਕੇਕ' ਦਾ ਨਾਂਅ ਦਿੱਤਾ ਗਿਆ ਹੈ | ਬੀਤੇ 34 ਸਾਲ ਤੋਂ ਕੈਫੇ ਚਲਾ ਰਹੇ ਟੈਡ ਮਾਰਟਿਨਡੇਲ ਤੇ ਉਸ ਦੇ 12 ਸਟਾਫ਼ ਮੈਂਬਰਾਂ ਵਲੋਂ ਇਕ ਮਹੀਨੇ 'ਚ ਇਹ ਕੇਕ ਤਿਆਰ ਕੀਤਾ ਗਿਆ ਹੈ |


ਪਿਛਲੀ ਖ਼ਬਰ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਕੌਂਸਲਰ ਅਧਿਕਾਰੀ ਹਿਮਾਂਸੂ ਮੌਦਗਿਲ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ ਪਹੁੰਚ... ਅਗਲੀ ਖ਼ਬਰ ਜਾਗਿ੍ਤੀ ਚੈਰੀਟੇਬਲ ਟਰੱਸਟ ਵਲੋਂ ਮੈਮੋਰੀਅਲ ਮੀਨਾਰ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।