26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰਾਜਨੀਤੀ 'ਚ ਕਦੇ ਨਹੀਂ ਆਵਾਂਗਾ-ਦਿਲਜੀਤ ਦੋਸਾਂਝ <br/>

ਅਜੀਤ ਡੈਸਕ 10-05-2026
ਜਲੰਧਰ, 9 ਮਈ (ਇੰਟ.)-ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਰਾਜਨੀਤੀ 'ਚ ਆਉਣ ਸੰਬੰਧੀ ਰਿਪੋਰਟਾਂ ਨੂੰ ਠੱਲ ਪਾਉਂਦੇ ਹੋਏ ਕਿਹਾ ਕਿ ਉਹ ਰਾਜਨੀਤੀ 'ਚ ਕਦੇ ਨਹੀਂ ਆਉਣਗੇ | ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਿਆਸ ਲਗਾਏ ਜਾ ਰਹੇ ਸਨ ਕਿ ਦਿਲਜੀਤ ਪੰਜਾਬ ਦੇ ਰਾਜਨੀਤਿਕ ਦਿ੍ਸ਼ ਵਿਚ ਦਾਖਲ ਹੋ ਸਕਦੇ ਹਨ | ਉਨ੍ਹਾਂ ਨੇ ਹੁਣ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ | ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸਿਰਫ਼ ਇਕ ਕਲਾਕਾਰ ਹਨ ਤੇ ਉਨ੍ਹਾਂ ਦਾ ਧਿਆਨ ਪੂਰੀ ਤਰ੍ਹਾਂ ਸੰਗੀਤ, ਫਿਲਮਾਂ ਅਤੇ ਮਨੋਰੰਜਨ 'ਤੇ ਹੈ | ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਪੰਜਾਬ ਤੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਨਿਰੰਤਰ ਯਤਨਾਂ ਕਾਰਨ ਉਨ੍ਹਾਂ ਦੇ ਰਾਜਨੀਤੀ 'ਚ ਆਉਣ ਦੀਆਂ ਅਟਕਲਾਂ ਨੇ ਸ਼ੁਰੂ 'ਚ ਸੋਸ਼ਲ ਮੀਡੀਆ 'ਤੇ ਤੇਜ਼ੀ ਫੜ ਲਈ ਸੀ |

ਪਿਛਲੀ ਖ਼ਬਰ ਡਬਲਿਊ.ਐਫ਼.ਆਈ. ਵਲੋਂ ਵਿਨੇਸ਼ ਦੇ ਟੂਰਨਾਮੈਂਟਾਂ 'ਚ ਹਿੱਸਾ ਲੈਣ 'ਤੇ ਰੋਕ <br/> ਅਗਲੀ ਖ਼ਬਰ ਕ੍ਰਿਕਟ ਨੇ ਭਾਰਤ-ਤਿ੍ਨੀਦਾਦ ਤੇ ਟੋਬੈਗੋ ਸੰਬੰਧਾਂ ਨੂੰ ਇਕ ਵਿਸ਼ੇਸ਼ ਪਛਾਣ ਦਿੱਤੀ-ਜੈਸ਼ੰਕਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।